Home ਹਰਿਆਣਾ ਹਰਿਆਣਾ ਦੇ ਕਈ ਜ਼ਿਲ੍ਹਿਆਂ ‘ਚ ਪੈ ਰਿਹਾ ਮੀਂਹ ,ਹੋਰ ਵਧੇਗੀ ਠੰਡ

ਹਰਿਆਣਾ ਦੇ ਕਈ ਜ਼ਿਲ੍ਹਿਆਂ ‘ਚ ਪੈ ਰਿਹਾ ਮੀਂਹ ,ਹੋਰ ਵਧੇਗੀ ਠੰਡ

0

ਹਰਿਆਣਾ : ਅੱਜ ਹਰਿਆਣਾ ਦੇ ਕਈ ਸ਼ਹਿਰਾਂ ਵਿਚ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਸੂਬੇ ਦੇ ਲੋਕਾਂ ਨੂੰ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਵੀ ਸਾਹਮਣਾ ਕਰਨਾ ਪਵੇਗਾ। ਅੱਜ ਮੀਂਹ ਦੇ ਨਾਲ ਹੀ ਸੂਬੇ ‘ਚ ਕੜਾਕੇ ਦੀ ਠੰਡ ਦਾ ਪ੍ਰਵੇਸ਼ ਹੋਵੇਗਾ। ਅਜਿਹੇ ‘ਚ ਹਰਿਆਣਾ ਦੇ ਲੋਕਾਂ ਨੂੰ ਦਸੰਬਰ ਦੇ ਅੰਤ ਤੱਕ ਅਸਲ ਠੰਡ ਦਾ ਸਾਹਮਣਾ ਕਰਨਾ ਪਵੇਗਾ।

ਜੇਕਰ ਪ੍ਰਦੂਸ਼ਣ ਦੀ ਗੱਲ ਕਰੀਏ ਤਾਂ ਕਈ ਸ਼ਹਿਰਾਂ ਦਾ AQI ਬਹੁਤ ਖਰਾਬ ਦਰਜ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਪਾਸੇ ਜਿੱਥੇ ਕਿਸਾਨ ਮੀਂਹ ਤੋਂ ਕਾਫੀ ਖੁਸ਼ ਹਨ ਉੱਥੇ ਹੀ ਇਸ ਮੀਂਹ ਕਾਰਨ ਠੰਡ ਹੋਰ ਵਧ ਗਈ ਹੈ। ਸੂਬੇ ‘ਚ ਪਿਛਲੇ ਦੋ-ਤਿੰਨ ਦਿਨਾਂ ਤੋਂ ਪੈ ਰਹੀ ਹਲਕੀ ਠੰਡ ਤੋਂ ਬਾਅਦ ਮੀਂਹ ਕਾਰਨ ਮੌਸਮ ਹੋਰ ਸੁਹਾਵਣਾ ਹੋ ਗਿਆ ਹੈ। ਹਾਲਾਂਕਿ ਠੰਡ ਕਾਫੀ ਵਧ ਗਈ ਹੈ।

ਹੱਡ ਕੰਬਾਉਣ ਵਾਲੀ ਪਵੇਗੀ ਠੰਡ

ਆਈ.ਐਮ.ਡੀ. ਚੰਡੀਗੜ੍ਹ ਦੇ ਅਨੁਸਾਰ, ਹਰਿਆਣਾ ਵਿੱਚ ਬੀਤੇ ਦਿਨ ਸਭ ਤੋਂ ਵੱਧ ਤਾਪਮਾਨ ਮਹਿੰਦਰਗੜ੍ਹ ਵਿੱਚ 23.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ , ਸਿਰਸਾ ਸਭ ਤੋਂ ਠੰਢਾ ਰਿਹਾ, ਸਭ ਤੋਂ ਘੱਟ ਤਾਪਮਾਨ 3.6 ਦਰਜ ਕੀਤਾ ਗਿਆ। ਇਸ ਦੌਰਾਨ ਸੂਬੇ ਦੇ 7 ਜ਼ਿਲ੍ਹਿਆਂ ਵਿੱਚ ਹਲਕੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਮੌਸਮ ਵਿਭਾਗ (The Meteorology Department) ਮੁਤਾਬਕ ਅੱਜ ਪੈ ਰਹੇ ਮੀਂਹ ਨਾਲ ਸੂਬੇ ‘ਚ ਠੰਡ ਵਧੇਗੀ। ਇਸ ਮੀਂਹ ਤੋਂ ਬਾਅਦ ਦਸੰਬਰ ਦੇ ਅੰਤ ਤੱਕ ਸੂਬੇ ‘ਚ ਲੋਕਾਂ ਨੂੰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪਵੇਗਾ। 24 ਤੋਂ 26 ਦਸੰਬਰ ਤੱਕ ਮੌਸਮ ਖੁਸ਼ਕ ਰਹੇਗਾ। ਉੱਤਰੀ ਅਤੇ ਉੱਤਰ-ਪੱਛਮੀ ਠੰਡੀਆਂ ਹਵਾਵਾਂ ਕਾਰਨ ਰਾਤ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ। ਇਸ ਦੌਰਾਨ ਸੂਬੇ ਦੇ ਕੁਝ ਇਲਾਕਿਆਂ ‘ਚ ਸਵੇਰੇ ਧੁੰਦ ਪੈ ਸਕਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version