Monday, August 10, 2026
Google search engine
Homeਸੰਸਾਰਪੰਜਾਬੀ ਗੱਭਰੂ ਈਸ਼ਰ ਸਿੰਘ ਨੇ ਅਮਰੀਕਾ ‘ਚ ਰਚਿਆ ਇਤਿਹਾਸ, ਐਨ.ਸੀ.ਏ.ਏ ਬਾਸਕਟਬਾਲ ਖੇਡਣ...

ਪੰਜਾਬੀ ਗੱਭਰੂ ਈਸ਼ਰ ਸਿੰਘ ਨੇ ਅਮਰੀਕਾ ‘ਚ ਰਚਿਆ ਇਤਿਹਾਸ, ਐਨ.ਸੀ.ਏ.ਏ ਬਾਸਕਟਬਾਲ ਖੇਡਣ ਵਾਲਾ ਪਹਿਲਾ ਸਿੱਖ ਖਿਡਾਰੀ ਬਣਿਆ

ਵੈਨਕੂਵਰ: ਪੰਜਾਬ ਦੇ ਨੌਜਵਾਨਾਂ ਦੀ ਕਾਬਲੀਅਤ ਇੱਕ ਵਾਰ ਫਿਰ ਦੁਨੀਆ ਭਰ ਵਿੱਚ ਚਮਕੀ ਹੈ। ਪੰਜਾਬੀ ਗੱਭਰੂ ਈਸ਼ਰ ਸਿੰਘ ਨੇ ਅਮਰੀਕਾ ਵਿੱਚ ਇਤਿਹਾਸ ਰਚਦਿਆਂ ਐਨ.ਸੀ.ਏ.ਏ ਬਾਸਕਟਬਾਲ ਖੇਡਣ ਵਾਲੇ ਪਹਿਲੇ ਸਿੱਖ ਖਿਡਾਰੀ ਬਣਨ ਦਾ ਮਾਣ ਹਾਸਲ ਕੀਤਾ ਹੈ। ਈਸ਼ਰ ਸਿੰਘ ਕਨੇਡਾ ਦੇ ਸਰੀ ਸ਼ਹਿਰ ਨਾਲ ਸੰਬੰਧਿਤ ਇੱਕ ਪੰਜਾਬੀ ਮੂਲ ਦੇ ਦਾ ਦਸਤਾਰਧਾਰੀ ਨੌਜਵਾਨ ਹੈ। ਇਸ ਉਪਲਬਧੀ ਨਾਲ ਨਾ ਸਿਰਫ਼ ਪੰਜਾਬ ਦਾ ਸਿਰ ਉੱਚਾ ਹੋਇਆ ਹੈ, ਸਗੋਂ ਦੁਨੀਆ ਭਰ ਵਿੱਚ ਵੱਸਦੇ ਸਿੱਖ ਭਾਈਚਾਰੇ ਲਈ ਵੀ ਇਹ ਮਾਣ ਵਾਲੀ ਗੱਲ ਬਣ ਗਈ ਹੈ।

ਈਸ਼ਰ ਸਿੰਘ ਦੀ ਇਹ ਸਫਲਤਾ ਸਿਰਫ਼ ਖੇਡ ਮੈਦਾਨ ਤੱਕ ਸੀਮਿਤ ਨਹੀਂ, ਬਲਕਿ ਇਹ ਸੰਘਰਸ਼, ਮਿਹਨਤ ਅਤੇ ਆਪਣੇ ਧਾਰਮਿਕ ਪਹਿਚਾਣ ‘ਤੇ ਮਾਣ ਕਰਨ ਦੀ ਵੀ ਇੱਕ ਪ੍ਰੇਰਕ ਕਹਾਣੀ ਹੈ। ਦਸਤਾਰ ਅਤੇ ਦਾਢੀ ਨਾਲ ਕੋਰਟ ਵਿੱਚ ਉਤਰਦੇ ਈਸ਼ਰ ਨੇ ਇਹ ਸਾਬਤ ਕਰ ਦਿੱਤਾ ਕਿ ਜੇ ਮਨ ਵਿੱਚ ਜਜ਼ਬਾ ਹੋਵੇ ਤਾਂ ਕੋਈ ਵੀ ਰੁਕਾਵਟ ਸਫਲਤਾ ਦੇ ਰਾਹ ਵਿੱਚ ਨਹੀਂ ਆ ਸਕਦੀ।

ਐਨ.ਸੀ.ਏ.ਏ ਨੂੰ ਅਮਰੀਕਾ ਵਿੱਚ ਕਾਲਜ ਪੱਧਰ ਦੀ ਸਭ ਤੋਂ ਵੱਡੀ ਅਤੇ ਮਸ਼ਹੂਰ ਬਾਸਕਟਬਾਲ ਲੀਗ ਮੰਨਿਆ ਜਾਂਦਾ ਹੈ। ਇਸ ਲੀਗ ਵਿੱਚ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਕਿਉਂਕਿ ਇਥੋਂ ਹੀ ਕਈ ਖਿਡਾਰੀ ਅੱਗੇ ਚੱਲ ਕੇ ਐਨ.ਬੀ.ਏ ਤੱਕ ਦਾ ਸਫ਼ਰ ਤੈਅ ਕਰਦੇ ਹਨ। ਅਜਿਹੇ ਵਿੱਚ ਇੱਕ ਸਿੱਖ ਨੌਜਵਾਨ ਵੱਲੋਂ ਇਸ ਮੰਚ ‘ਤੇ ਆਪਣੀ ਮੌਜੂਦਗੀ ਦਰਜ ਕਰਵਾਉਣਾ ਬਹੁਤ ਵੱਡੀ ਉਪਲਬਧੀ ਮੰਨੀ ਜਾ ਰਹੀ ਹੈ।

ਸੋਸ਼ਲ ਮੀਡੀਆ ‘ਤੇ ਵੀ ਈਸ਼ਰ ਸਿੰਘ ਦੀ ਇਸ ਉਪਲਬਧੀ ਦੀ ਖੂਬ ਚਰਚਾ ਹੋ ਰਹੀ ਹੈ। ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਲੋਕ ਉਸ ਨੂੰ ਵਧਾਈਆਂ ਦੇ ਰਹੇ ਹਨ। ਖੇਡ ਪ੍ਰੇਮੀਆਂ ਦਾ ਕਹਿਣਾ ਹੈ ਕਿ ਈਸ਼ਰ ਦੀ ਇਹ ਕਾਮਯਾਬੀ ਹੋਰ ਨੌਜਵਾਨਾਂ ਲਈ ਪ੍ਰੇਰਣਾ ਬਣੇਗੀ ਅਤੇ ਸਿੱਖ ਭਾਈਚਾਰੇ ਦੀ ਨਵੀਂ ਪੀੜ੍ਹੀ ਨੂੰ ਖੇਡਾਂ ਵੱਲ ਆਕਰਸ਼ਿਤ ਕਰੇਗੀ।

RELATED ARTICLES
- Advertisment -
Google search engine
Google search engine
Google search engine

Most Popular

Recent Comments