ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਮੁੱਖ ਇੰਜੀਨੀਅਰਾਂ ਦਾ ਕੀਤਾ ਤਬਾਦਲਾ

0
152

ਪਟਿਆਲਾ : ਗਰਮੀਆਂ ਅਤੇ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਸੂਬੇ ਦੇ ਸਾਰੇ ਮੁੱਖ ਇੰਜੀਨੀਅਰਾਂ ਦੇ ਤਬਾਦਲੇ ਕਰ ਦਿੱਤੇ ਹਨ। ਇਹ ਕਦਮ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਚੁੱਕਿਆ ਗਿਆ ਹੈ। ਇੰਜੀ. ਇੰਦਰਪਾਲ ਸਿੰਘ ਨੂੰ ਚੀਫ ਇੰਜੀਨੀਅਰ ਇਨਫਰਮੇਸ਼ਨ ਟੈਕਨਾਲੋਜੀ ਮੁੱਖ ਦਫ਼ਤਰ ਪਟਿਆਲਾ, ਇੰਜੀ. ਜਗਦੇਵ ਸਿੰਘ ਹੰਸ ਨੂੰ ਚੀਫ਼ ਇੰਜੀਨੀਅਰ ਸੈਂਟਰਲ ਜ਼ੋਨ ਲੁਧਿਆਣਾ, ਇੰਜੀ. ਦੇਸ ਰਾਜ ਬੰਗੜ ਨੂੰ ਚੀਫ਼ ਇੰਜੀਨੀਅਰ ਬਾਰਡਰ ਜ਼ੋਨ ਅੰਮ੍ਰਿਤਸਰ, ਇੰਜੀ. ਜੀਵਨਦੀਪ ਸਿੰਘ ਧਾਲੀਵਾਲ ਚੀਫ਼ ਇੰਜੀਨੀਅਰ ਟਰਾਂਸਮਿਸ਼ਨ ਸਿਸਟਮ ਮੁੱਖ ਦਫ਼ਤਰ ਪਟਿਆਲਾ, ਇੰਜੀ. ਰਤਨ ਕੁਮਾਰ ਮਿੱਤਲ ਨੂੰ ਚੀਫ਼ ਇੰਜੀਨੀਅਰ ਦੱਖਣੀ ਜ਼ੋਨ, ਪਟਿਆਲਾ ਨਿਯੁਕਤ ਕੀਤਾ ਗਿਆ ਹੈ।

ਇੰਜਨੀਅਰ ਇੰਦਰਜੀਤ ਸਿੰਘ ਨੂੰ ਚੀਫ ਇੰਜਨੀਅਰ ਟੈਕਨੀਕਲ ਆਡਿਟ ਅਤੇ ਇੰਸਪੈਕਸ਼ਨ ਮੁੱਖ ਦਫ਼ਤਰ ਪਟਿਆਲਾ ਅਤੇ ਇੰਜਨੀਅਰ ਗੁਲਸ਼ਨ ਕੁਮਾਰ ਚੁਟਾਨੀ ਨੂੰ ਐਸ.ਈ ਪ੍ਰੋਟੈਕਸ਼ਨ ਅਤੇ ਮੇਨਟੀਨੈਂਸ ਸਰਕਲ, ਜਲੰਧਰ ਲਗਾਇਆ ਗਿਆ ਹੈ। ਪੀ.ਐੱਸ.ਪੀ.ਸੀ.ਐਲ ਪ੍ਰਬੰਧਨ ਨੇ ਤਬਾਦਲੇ ਕੀਤੇ ਗਏ ਸਾਰੇ ਇੰਜੀਨੀਅਰਾਂ ਨੂੰ ਤੁਰੰਤ ਪ੍ਰਭਾਵ ਨਾਲ ਨਵੀਆਂ ਜ਼ਿੰਮੇਵਾਰੀਆਂ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ।

LEAVE A REPLY

Please enter your comment!
Please enter your name here