ਬਰਡ ਫਲੂ ਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਨੂੰ ਅਲਰਟ ਕੀਤਾ ਜਾਰੀ

0
107

ਪੰਜਾਬ : ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਨੇ ਬਰਡ ਫਲੂ ਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਨੂੰ ਅਲਰਟ ਜਾਰੀ ਕੀਤਾ ਹੈ। ਹੁਣ ਨਾ ਸਿਰਫ ਪੰਜਾਬ ‘ਚ ਬਰਡ ਫਲੂ ਦੀ ਨਿਗਰਾਨੀ ਸ਼ੁਰੂ ਕੀਤੀ ਜਾਵੇਗੀ, ਸਗੋਂ ਚਿਕਨ ਪ੍ਰੇਮੀਆਂ ਨੂੰ ਵੀ ਸਾਵਧਾਨ ਰਹਿਣਾ ਪਵੇਗਾ।

ਕੇਂਦਰ ਵੱਲੋਂ ਜਾਰੀ ਅਲਰਟ ‘ਚ ਸਪੱਸ਼ਟ ਤੌਰ ‘ਤੇ ਕਿਹਾ ਗਿਆ ਹੈ ਕਿ ਸੂਬੇ ‘ਚ ਪੋਲਟਰੀ ਫਾਰਮਾਂ ‘ਤੇ ਬਾਇਓ ਸੇਫਟੀ ਨਾਲ ਜੁੜੇ ਨਿਯਮਾਂ ਦੀ ਸਹੀ ਢੰਗ ਨਾਲ ਪਾਲਣਾ ਕੀਤੀ ਜਾਵੇ। ਜਨਵਰੀ ਵਿੱਚ ਮਹਾਰਾਸ਼ਟਰ ਵਿੱਚ ਬਰਡ ਫਲੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ, ਰਾਂਚੀ, ਤੇਲੰਗਾਨਾ, ਝਾਰਖੰਡ ਅਤੇ ਬਿਹਾਰ ਸਮੇਤ ਕਈ ਰਾਜਾਂ ਨੂੰ ਏਵੀਅਨ ਇਨਫਲੂਐਂਜ਼ਾ ਨਾਲ ਨਜਿੱਠਣ ਲਈ ਰਾਸ਼ਟਰੀ ਕਾਰਜ ਯੋਜਨਾ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਅਲਰਟ ਕੀਤਾ ਗਿਆ ਹੈ।

ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਕੁਇਕ ਰਿਸਪਾਂਸ ਟੀਮਾਂ ਨੂੰ ਐਕਟਿਵ ‘ਤੇ ਵੈਟਰਨਰੀ ਲੈਬਾਂ ਦੀ ਗਿਣਤੀ ਵਧਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਹਦਾਇਤਾਂ ਦੀ ਪਾਲਣਾ ਕਰਨ ਨਾਲ ਏਵੀਅਨ ਇਨਫਲੂਐਂਜ਼ਾ ਨੂੰ ਰੋਕਣ ਵਿੱਚ ਮਦਦ ਮਿਲੇਗੀ। ਡੇਅਰੀ ਮੰਤਰਾਲੇ ਦੀ ਸਕੱਤਰ ਅਲਕਾ ਉਪਾਧਿਆਏ ਨੇ ਇਥੇ ਜਾਰੀ ਇਕ ਪੱਤਰ ‘ਚ ਕਿਹਾ ਕਿ ਏਵੀਅਨ ਇਨਫਲੂਐਂਜ਼ਾ ਵਾਇਰਸ ਨੇ ਭਾਰਤ ‘ਚ ਆਪਣਾ ਰਸਤਾ ਬਣਾ ਲਿਆ ਹੈ। ਜਿਹੜੇ ਲੋਕ ਸੰਕਰਮਿਤ ਚਿਕਨ ਦਾ ਸੇਵਨ ਕਰਦੇ ਹਨ ਉਹ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ।

LEAVE A REPLY

Please enter your comment!
Please enter your name here