ਚੰਡੀਗੜ੍ਹ : ਦੁਨੀਆਂ ਦੀਆਂ ਟਾਪ ਦੀਆਂ ਯੂਨੀਵਰਸਿਟੀਆਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੇ 5 ਸੰਸਥਾਨਾਂ ਨੂੰ ਜਗ੍ਹਾ ਮਿਲੀ ਹੈ। ਜਾਣਕਾਰੀ ਮੁਤਾਬਕ, ਪਹਿਲੀ ਵਾਰ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਵਿੱਚ ਭਾਰਤ ਦੇ 54 ਸੰਸਥਾਨਾਂ ਨੂੰ ਜਗ੍ਹਾ ਮਿਲੀ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਵਿੱਚ ਪੰਜਾਬ ਦੇ 4 ਅਤੇ ਚੰਡੀਗੜ੍ਹ ਦਾ ਇੱਕ ਸੰਸਥਾਨ ਸ਼ਾਮਲ ਹੈ। ਉੱਥੇ ਹੀ ਆਈ.ਆਈ.ਟੀ ਦਿੱਲੀ ਨੇ 123ਵਾਂ ਸਥਾਨ ਪ੍ਰਾਪਤ ਕੀਤਾ ਹੈ। ਇਸ ਦੇ ਨਾਲ ਹੀ 106 ਦੇਸ਼ਾਂ ਦੀਆਂ ਲਗਭਗ 1500 ਤੋਂ ਜ਼ਿਆਦਾ ਯੂਨੀਵਰਸਿਟੀਆਂ ਨੇ ਆਪਣੀ ਜਗ੍ਹਾ ਬਣਾਈ ਹੈ।
ਜਾਣਕਾਰੀ ਅਨੁਸਾਰ ਲੰਡਨ ਸਥਿਤ ਉੱਚ ਸਿੱਖਿਆ ਵਿਸ਼ਲੇਸ਼ਣ ਕੰਪਨੀ ਕਿਊਐਸ ਦੁਆਰਾ ਹਰ ਸਾਲ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ ਦੇ ਤਹਿਤ ਯੂਨੀਵਰਸਿਟੀਆਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਵਾਰ ਭਾਰਤ ਦੇ 8 ਹੋਰ ਸੰਸਥਾਨਾਂ ਦੇ ਸ਼ਾਮਲ ਹੋਣ ਨਾਲ ਸੰਸਥਾਨਾਂ ਦੀ ਗਿਣਤੀ ਵਧ ਕੇ 54 ਹੋ ਗਈ ਹੈ। ਦੱਸ ਦਈਏ ਕਿ, 2014 ਵਿੱਚ ਭਾਰਤ ਦੇ 11 ਸੰਸਥਾਨ ਰੈਂਕਿੰਗ ਵਿੱਚ ਸਨ। ਅਮਰੀਕਾ, ਇੰਗਲੈਂਡ, ਚੀਨ ਤੋਂ ਬਾਅਦ ਭਾਰਤ ਦੇ ਸਭ ਤੋਂ ਜ਼ਿਆਦਾ ਸਿੱਖਿਆ ਸੰਸਥਾਨ ਕਿਊਐਸ ਰੈਂਕਿੰਗ ਵਿੱਚ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਪੰਜਾਬ ਅਤੇ ਚੰਡੀਗੜ੍ਹ ਦੀਆਂ ਯੂਨੀਵਰਸਿਟੀਆਂ ਨੇ ਬਿਹਤਰ ਪ੍ਰਦਰਸ਼ਨ ਕੀਤਾ ਹੈ।
ਇਹ ਯੂਨੀਵਰਸਿਟੀਆਂ ਕਿਊਐਸ ਵਰਲਡ ਯੂਨੀਵਰਸਿਟੀ ਰੈਂਕਿੰਗ ਵਿੱਚ ਸ਼ਾਮਲ
ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ
ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਪਟਿਆਲਾ
ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਜਲੰਧਰ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਰਾਜ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਕਿਹੜੀ ਹੈ?
ਟਾਪ ਦੀਆਂ ਰਾਜ ਯੂਨੀਵਰਸਿਟੀਆਂ ਦੀ ਸ਼੍ਰੇਣੀ ਵਿੱਚ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਦੇਸ਼ ਵਿੱਚ 5ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਆਪ ਨੂੰ ਰਾਜ ਦੀ ਸਭ ਤੋਂ ਵਧੀਆ ਸਰਕਾਰੀ ਯੂਨੀਵਰਸਿਟੀ ਵਜੋਂ ਸਾਬਤ ਕੀਤਾ ਹੈ।
