ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ (President Draupadi Murmu) ਦਾ ਖੇਡਾਂ ਪ੍ਰਤੀ ਸੁਭਾਵਿਕ ਪਿਆਰ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਉਨ੍ਹਾਂ ਨੂੰ ਬੁੱਧਵਾਰ ਨੂੰ ਰਾਸ਼ਟਰਪਤੀ ਭਵਨ ਦੇ ਕੋਰਟ ‘ਤੇ ਅਨੁਭਵੀ ਖਿਡਾਰਨ ਸਾਇਨਾ ਨੇਹਵਾਲ (Veteran Player Saina Nehwal) ਨਾਲ ਬੈਡਮਿੰਟਨ ਖੇਡਦੇ ਦੇਖਿਆ ਗਿਆ। ਰਾਸ਼ਟਰਪਤੀ ਮੁਰਮੂ ਨੇ ਅੱਜ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਸਾਇਨਾ ਨੇਹਵਾਲ ਨਾਲ ਬੈਡਮਿੰਟਨ ਖੇਡਦੇ ਹੋਏ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ ਕਿ ਇਹ ਪ੍ਰੇਰਨਾਦਾਇਕ ਕਦਮ ਭਾਰਤ ਦੇ ਬੈਡਮਿੰਟਨ ਦੀ ਦੁਨੀਆ ਵਿਚ ਇਕ ਪਾਵਰ ਹਾਊਸ ਵਜੋਂ ਉਭਰਨ ਦੇ ਅਨੁਰੂਪ ਹੈ। ਜਿਸ ‘ਚ ਮਹਿਲਾ ਖਿਡਾਰਨਾਂ ਵਿਸ਼ਵ ਮੰਚ ‘ਤੇ ਆਪਣਾ ਵੱਡਾ ਪ੍ਰਭਾਵ ਪਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਦਮ ਪੁਰਸਕਾਰ ਜੇਤੂਆਂ ਦੀ ‘ਉਨ੍ਹਾਂ ਦੀ ਕਹਾਣੀ-ਮੇਰੀ ਕਹਾਨੀ’ ਲੈਕਚਰ ਲੜੀ ਦੇ ਹਿੱਸੇ ਵਜੋਂ, ਪਦਮ ਸ਼੍ਰੀ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਭਾਰਤੀ ਖਿਡਾਰਨ ਸਾਇਨਾ ਨੇਹਵਾਲ ਭਲਕੇ ਰਾਸ਼ਟਰਪਤੀ ਭਵਨ ਸੱਭਿਆਚਾਰਕ ਕੇਂਦਰ ਵਿਖੇ ਇੱਕ ਭਾਸ਼ਣ ਦੇਵੇਗੀ ਅਤੇ ਦਰਸ਼ਕਾਂ ਨਾਲ ਗੱਲਬਾਤ ਕਰੇਗੀ।
