ਜਗਰਾਉਂ : 66 ਕੇਵੀ ਸਬ-ਸਟੇਸ਼ਨ ਅਗਵਾੜ ਲੋਪੋ ਤੋਂ ਚੱਲਣ ਵਾਲੇ 11 ਕੇਵੀ ਫੀਡਰਾਂ ਦੀ ਬਿਜਲੀ ਸਪਲਾਈ ਅੱਜ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਸ਼ਹਿਰ ਅਤੇ ਆਲੇ-ਦੁਆਲੇ ਦੇ ਕਈ ਇਲਾਕਿਆਂ ਦੇ ਲੋਕਾਂ ਨੂੰ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪਵੇਗਾ।
ਇਸ ਸਬੰਧ ਵਿੱਚ ਸਿਟੀ ਸਬ-ਡਵੀਜ਼ਨ ਦੇ ਐਸ.ਡੀ.ਓ. ਗੁਰਪ੍ਰੀਤ ਸਿੰਘ ਕੰਗ ਨੇ ਕਿਹਾ ਕਿ ਤਾਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਡਿਸਪੋਜ਼ਲ ਰੋਡ, ਗਾਂਧੀ ਨਗਰ, ਸਿਟੀ ਫੀਡਰ-8 ਅਤੇ ਕਾਉਂਕੇ ਯੂਪੀਐਸ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਹੋਵੇਗੀ।
ਉਨ੍ਹਾਂ ਦੱਸਿਆ ਕਿ ਬਿਜਲੀ ਗੁੱਲ ਹੋਣ ਕਾਰਨ ਕੋਠੇ ਰਹਿਲਾ, ਗਿੱਲ ਐਨਕਲੇਵ, ਅਗਵਾੜ ਪੂਨਾ, ਅਗਵਾੜ ਲਧਾਈ, ਅੱਡਾ ਰਾਏਕੋਟ, ਪਿੰਡ ਕੋਠੇ ਪੂਨਾ, ਰਾਏਕੋਟ ਰੋਡ, ਜੀਵਨ ਬਸਤੀ, ਗਾਂਧੀ ਨਗਰ, ਅਜੀਤ ਨਗਰ, ਰਾਣੀ ਵਾਲਾ ਖੂਹ, ਗੁਰੂ ਕਾ ਭੱਠਾ, ਡਿਸਪੋਜ਼ਲ ਰੋਡ, ਸ਼ਾਸਤਰੀ ਨਗਰ, ਅਗਵਾੜ ਖਵਾਜਾ ਬਾਜੂ, ਕਤਿਆਲ ਕਲੋਨੀ, ਲੰਡੇ ਫਾਟਕ, ਨਾਨਕ ਨਗਰੀ ਅਤੇ ਪਿੰਡ ਕਾਉਂਕੇ ਕਲਾਂ ਸਮੇਤ ਆਸ-ਪਾਸ ਦੇ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।






