Home ਪੰਜਾਬ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਬਿਜਲੀ ਰਹੇਗੀ ਬੰਦ

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਬਿਜਲੀ ਰਹੇਗੀ ਬੰਦ

0

ਮੁਕੇਰੀਆਂ : ਪਾਵਰਕਾਮ ਦੇ ਉਪ-ਮੰਡਲ ਅਧਿਕਾਰੀ ਮੁਕੇਰੀਆਂ ਨੇ ਕਿਹਾ ਹੈ ਕਿ 3 ਮਾਰਚ ਨੂੰ 66 ਕੇ.ਵੀ. ਸਬ-ਸਟੇਸ਼ਨ ਮੁਕੇਰੀਆਂ ਤੋਂ ਚੱਲਦੇ 11 ਕੇ.ਵੀ. ਮਾਡਲ ਟਾਊਨ ਫੀਡਰ ਦੀ ਜ਼ਰੂਰੀ ਮੁਰੰਮਤ ਲਈ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਮਾਡਲ ਟਾਊਨ, ਗੁੜੀਆ ਸ਼ਿਵਾਲਾ, ਬਣੀਆਂ ਮੁਹੱਲਾ ਆਦਿ ਖੇਤਰਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਨੂਰਪੁਰਬੇਦੀ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ, ਤਖ਼ਤਗੜ੍ਹ ਸਬ-ਆਫਿਸ ਦੇ ਵਧੀਕ ਸਹਾਇਕ ਇੰਜੀਨੀਅਰ ਕੁਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 11 ਕੇਵੀ ਝੰਡੀਆਂ ਫੀਡਰ ਦੀ ਜ਼ਰੂਰੀ ਮੁਰੰਮਤ ਅਤੇ ਰੁੱਖਾਂ ਦੀ ਕਟਾਈ ਲਈ ਪ੍ਰਾਪਤ ਪਰਮਿਟ ਦੇ ਕਾਰਨ, ਧਮਾਣਾ, ਗਰੇਵਾਲ, ਨੋਧੇਮਾਜਰਾ, ਨੀਲੀ ਰਾਜਗਿਰੀ, ਗੋਲੂਮਾਜਰਾ, ਜਟਵਾੜ, ਝੰਡੀਆਂ ਕਲਾਂ, ਝੰਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ ਅਤੇ ਬ੍ਰਾਹਮਣ ਮਾਜਰਾ ਪਿੰਡਾਂ ਵਿੱਚ ਅੱਜ, 3 ਮਾਰਚ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬਿਜਲੀ ਕੱਟ ਦਿੱਤੀ ਜਾਵੇਗੀ। ਚੱਲ ਰਹੇ ਕੰਮ ਦੇ ਆਧਾਰ ‘ਤੇ ਬਿਜਲੀ ਬੰਦ ਹੋਣ ਦਾ ਸਮਾਂ ਘੱਟ ਜਾ ਵੱਧ ਹੋ ਸਕਦਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version