ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਬਿਜਲੀ ਰਹੇਗੀ ਬੰਦ

0
81

ਪੰਜਾਬ : ਸੂਬੇ ਦੇ ਕਈ ਇਲਾਕਿਆਂ ਵਿੱਚ ਅੱਜ ਲੰਬਾ ਬਿਜਲੀ ਕੱਟ ਲੱਗਣ ਵਾਲਾ ਹੈ। ਇਸ ਦੌਰਾਨ ਲੋਕਾਂ ਨੂੰ 6-7 ਘੰਟੇ ਲਈ ਅਸੁਵਿਧਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਤਰਨਤਾਰਨ :  132 KVA ਸਬ ਸਟੇਸ਼ਨ ਤਰਨਤਾਰਨ ਤੋਂ ਚੱਲ ਰਹੇ 11 KV ਸਿਟੀ-4 ਤਰਨਤਾਰਨ ਫੀਡਰ ਦੀ ਵੰਡ ਕਾਰਨ, 11 KV ਸਿਟੀ-4 ਫੀਡਰ ਅਤੇ ਪੁਲਿਸ ਲਾਈਨ ਤਰਨਤਾਰਨ ਦੀ ਬਿਜਲੀ ਸਪਲਾਈ ਅੱਜ, ਮੰਗਲਵਾਰ, 17.02.2026 ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੱਟੀ ਰਹੇਗੀ। ਇਨ੍ਹਾਂ ਇਲਾਕਿਆਂ ਤੋਂ ਚੱਲਣ ਵਾਲੇ ਇਲਾਕੇ ਜਿਵੇਂ ਦੀਪ ਐਵੇਨਿਊ, ਨਿਊ ਦੀਪ ਐਵੇਨਿਊ, ਫਤਿਹ ਚੱਕ, ਸ੍ਰੀ ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ ਰੋਡ ਅਤੇ ਸ੍ਰੀ ਗੁਰੂ ਤੇਗ ਬਹਾਦਰ ਨਗਰ-2 ਆਦਿ ਇਲਾਕਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਇੰਜੀਨੀਅਰ ਨਰਿੰਦਰ ਸਿੰਘ, ਸਬ ਡਿਵੀਜ਼ਨਲ ਅਫਸਰ, ਅਰਬਨ ਪਾਵਰਕਾਮ ਤਰਨਤਾਰਨ, ਅਤੇ ਇੰਜੀਨੀਅਰ ਗੁਰਭੇਜ ਸਿੰਘ ਜੇਈ ਨੇ ਦਿੱਤੀ।

ਨੂਰਪੁਰਬੇਦੀ  : ਝੰਡੀਆਂ ਫੀਡਰ ਦੀ ਬਿਜਲੀ ਸਪਲਾਈ ਬੰਦ ਰਹੇਗੀ। ਵਧੀਕ ਸਹਾਇਕ ਇੰਜਨੀਅਰ ਕੁਲਵਿੰਦਰ ਸਿੰਘ ਝੱਜ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ 17 ਫਰਵਰੀ ਨੂੰ ਝੰਡੀਆਂ ਫੀਡਰ ਅਧੀਨ ਪੈਂਦੇ ਪਿੰਡਾਂ ਜਿਵੇਂ ਕਿ ਧਮਾਣਾ, ਗਰੇਵਾਲ, ਨੌਧੇ ਮਾਜਰਾ, ਨੀਲੀ ਰਾਜਗਿਰੀ, ਗੋਲੂ ਮਾਜਰਾ, ਜਟਵਾਹਰ, ਝੰਡੀਆਂ ਕਲਾਂ, ਝੰਡੀਆਂ ਖੁਰਦ, ਟਿੱਬਾ ਨੰਗਲ, ਬਾਲੇਵਾਲ, ਬਾਹਮਣ ਮਾਜਰਾ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਬੰਦ ਰਹੇਗੀ ਅਤੇ ਜ਼ਰੂਰੀ ਮੁਰੰਮਤ ਲਈ 3.00 ਵਜੇ ਤੱਕ ਦਰੱਖਤ ਕੱਟੇ ਜਾਣਗੇ। ਬਿਜਲੀ ਬੰਦ ਦਾ ਸਮਾਂ ਘੱਟ ਜਾ ਵੱਧ ਹੋ ਸਕਦਾ ਹੈ।

LEAVE A REPLY

Please enter your comment!
Please enter your name here