ਲੁਧਿਆਣਾ : ਪਾਵਰਕਾਮ ਦੀ ਸਿਟੀ ਵੈਸਟ ਡਿਵੀਜ਼ਨ ਅਧੀਨ ਆਉਂਦੇ ਛਾਉਣੀ ਮੁਹੱਲਾ ਬਿਜਲੀ ਘਰ ਵਿੱਚ ਤਾਇਨਾਤ ਐਸ.ਡੀ.ਓ. ਸ਼ਿਵ ਕੁਮਾਰ ਨੇ ਦੱਸਿਆ ਕਿ ਅੱਜ 8 ਜਨਵਰੀ ਨੂੰ 11 ਕੇ.ਵੀ. ਹੁਸੈਨ ਪੁਰਾ, 11 ਕੇ.ਵੀ. ਚਾਂਦਨੀ ਚੌਕ, 11 ਕੇ.ਵੀ. ਛਾਉਣੀ ਮੁਹੱਲਾ, 11 ਕੇ.ਵੀ. ਪਿੰਕ ਵਿਹਾਰ, 11 ਕੇ.ਵੀ. ਮੰਨਾ ਸਿੰਘ ਨਗਰ, 11 ਕੇ.ਵੀ. ਕੁੰਦਨ ਵੁੱਡ, 11 ਕੇ.ਵੀ. ਪ੍ਰੀਤਮ ਨਗਰ ਅਤੇ 11 ਕੇ.ਵੀ. ਜੱਸੀਆਂ ਫੀਡਰਾਂ ਵਿੱਚ ਜ਼ਰੂਰੀ ਮੁਰੰਮਤ ਅਤੇ ਨਵੀਆਂ ਤਾਰਾਂ ਵਿਛਾਉਣ ਕਾਰਨ ਬਿਜਲੀ ਸਪਲਾਈ ਬੰਦ ਰੱਖੀ ਜਾਵੇਗੀ। ਇਸ ਕਾਰਨ ਸਾਰੇ ਸਬੰਧਤ ਖੇਤਰਾਂ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 6 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
