ਬਿਨਾਂ ਬੁਲਾਏ ਵਿਆਹ ਸਮਾਗਮ ‘ਚ ਪਹੁੰਚੇ ਪੁਲਿਸ ਮੁਲਾਜ਼ਮ

0
150

ਪੰਜਾਬ : ਪੰਜਾਬ ਪੁਲਿਸ ਦੇ ਕਾਰਨਾਮੇ ਦੀ ਗੱਲ ਕਰੀਏ ਤਾਂ ਹਰ ਰੋਜ਼ ਕੋਈ ਨਾ ਕੋਈ ਕਹਾਣੀ ਸੁਣਨ ਨੂੰ ਮਿਲਦੀ ਹੈ। ਪੁਲਿਸ ਮੁਲਾਜ਼ਮਾਂ ਦੀ ਅਜਿਹੀ ਹੀ ਇੱਕ ਕਾਰਵਾਈ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ ਅਤੇ ਇਸ ਦੀ ਕਾਫੀ ਚਰਚਾ ਹੋ ਰਹੀ ਹੈ। ਦੱਸ ਦਈਏ ਕਿ ਵਿਆਹ ਸਮਾਗਮ ‘ਚ 4 ਪੁਲਿਸ ਕਰਮਚਾਰੀ ਬਿਨਾਂ ਬੁਲਾਏ ਪਹੁੰਚ ਗਏ ਅਤੇ ਉਥੇ ਹੀ ਉਨ੍ਹਾਂ ਨੇ ਸ਼ਰਾਬ ਪੀਤੀ, ਜਿਸ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ।

ਵਿਆਹ ਸਮਾਗਮ ਵਿੱਚ ਇੱਕ ਸੀਨੀਅਰ ਸਿਆਸੀ ਆਗੂ ਵੀ ਮੌਜੂਦ ਸੀ ਜਿਸ ਨਾਲ ਸ਼ਰਾਬੀ ਪੁਲਿਸ ਮੁਲਾਜ਼ਮ ਗੱਲਾਂ ਕਰਦੇ ਦੇਖੇ ਗਏ। ਅਜਿਹਾ ਮਾਹੌਲ ਦੇਖ ਕੇ ਵਿਆਹ ਸਮਾਗਮ ‘ਚ ਆਏ ਲੋਕ ਪਰੇਸ਼ਾਨ ਹੋ ਗਏ ਅਤੇ ਇਤਰਾਜ਼ ਕਰਨ ਲੱਗੇ। ਇਨ੍ਹਾਂ ਪੁਲਿਸ ਮੁਲਾਜ਼ਮਾਂ ਦੀ ਸ਼ਿਕਾਇਤ ਜਲੰਧਰ ਦੇ ਐਸ.ਐਸ.ਪੀ. ਅੰਕੁਰ ਗੁਪਤਾ ਨੂੰ ਦਿੱਤੀ। ਫਿਲਹਾਲ ਉਸ ਖਿਲਾਫ ਕੀ ਕਾਰਵਾਈ ਕੀਤੀ ਗਈ, ਇਸ ਬਾਰੇ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ। ਦੱਸਿਆ ਜਾ ਰਿਹਾ ਹੈ ਕਿ ਹੁਸ਼ਿਆਰਪੁਰ ਰੋਡ ‘ਤੇ ਸਥਿਤ ਇਕ ਨਿੱਜੀ ਰਿਜ਼ੋਰਟ ‘ਚ ਵਿਆਹ ਸਮਾਗਮ ਰੱਖਿਆ ਗਿਆ ਸੀ, ਜਿਸ ‘ਚ ਪੁਲਿਸ ਮੁਲਾਜ਼ਮ ਨਹੀਂ ਬੁਲਾਏ ਗਏ ਸਨ। ਵਿਆਹ ਸਮਾਗਮ ‘ਚ ਬਿਨਾਂ ਬੁਲਾਏ ਪਹੁੰਚੇ ਸਨ।

 

LEAVE A REPLY

Please enter your comment!
Please enter your name here