Monday, June 8, 2026
Google search engine
Homeਦੇਸ਼ਮਹਿਲਾ ਰਾਖਵਾਂਕਰਨ ਬਿੱਲ ‘ਤੇ ਪੀ.ਐਮ. ਮੋਦੀ ਦੀ ਵਿਰੋਧੀ ਧਿਰ ਨੂੰ ਵੱਡੀ ਪੇਸ਼ਕਸ਼

ਮਹਿਲਾ ਰਾਖਵਾਂਕਰਨ ਬਿੱਲ ‘ਤੇ ਪੀ.ਐਮ. ਮੋਦੀ ਦੀ ਵਿਰੋਧੀ ਧਿਰ ਨੂੰ ਵੱਡੀ ਪੇਸ਼ਕਸ਼

ਨਵੀਂ ਦਿੱਲੀ: ਸੰਸਦ ਦੇ ਵਿਸ਼ੇਸ਼ ਸੈਸ਼ਨ ਦੌਰਾਨ ਮਹਿਲਾ ਰਾਖਵਾਂਕਰਨ ਬਿੱਲ ‘ਤੇ ਚਰਚਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰੋਧੀ ਧਿਰ ਨੂੰ ਇਕ ਅਹਿਮ ਸੰਦੇਸ਼ ਦਿੰਦਿਆਂ ਇਸ ਇਤਿਹਾਸਕ ਬਿੱਲ ਦੇ ਸਮਰਥਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਬਿੱਲ ਦਾ ਕੋਈ ਸਿਆਸੀ ਸਿਹਰਾ ਨਹੀਂ ਲੈਣਾ ਚਾਹੁੰਦੀ ਅਤੇ ਵਿਰੋਧੀ ਪਾਰਟੀਆਂ ਨੂੰ ਪੂਰਾ ਕ੍ਰੈਡਿਟ ਦੇਣ ਲਈ ਤਿਆਰ ਹੈ।

ਪ੍ਰਧਾਨ ਮੰਤਰੀ ਨੇ ਵਿਅੰਗਾਤਮਕ ਅੰਦਾਜ਼ ਵਿੱਚ “ਖਾਲੀ ਚੈੱਕ” ਦੀ ਪੇਸ਼ਕਸ਼ ਕਰਦਿਆਂ ਕਿਹਾ, “ਜੇਕਰ ਤੁਸੀਂ ਕ੍ਰੈਡਿਟ ਲੈਣਾ ਚਾਹੁੰਦੇ ਹੋ ਤਾਂ ਅਸੀਂ ਸਰਕਾਰੀ ਖਰਚੇ ‘ਤੇ ਤੁਹਾਡੀ ਪਸੰਦ ਦੇ ਵਿਅਕਤੀਆਂ ਦੀਆਂ ਤਸਵੀਰਾਂ ਤੱਕ ਛਪਾਉਣ ਲਈ ਤਿਆਰ ਹਾਂ, ਬੱਸ ਤੁਸੀਂ ਇਸ ਬਿੱਲ ਨੂੰ ਪਾਸ ਹੋਣ ਦਿਓ।” ਉਨ੍ਹਾਂ ਦਾ ਮਕਸਦ ਇਹ ਦਰਸਾਉਣਾ ਸੀ ਕਿ ਇਹ ਮਾਮਲਾ ਰਾਜਨੀਤੀ ਤੋਂ ਉੱਪਰ ਉੱਠ ਕੇ ਦੇਸ਼ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ।

“ਇਹ ਕੋਈ ਅਹਿਸਾਨ ਨਹੀਂ, ਔਰਤਾਂ ਦਾ ਹੱਕ ਹੈ”
ਪ੍ਰਧਾਨ ਮੰਤਰੀ ਨੇ ਸਪੱਸ਼ਟ ਕੀਤਾ ਕਿ ਮਹਿਲਾ ਰਾਖਵਾਂਕਰਨ ਕਿਸੇ ਤਰ੍ਹਾਂ ਦਾ ਅਹਿਸਾਨ ਨਹੀਂ, ਸਗੋਂ ਔਰਤਾਂ ਦਾ ਦਹਾਕਿਆਂ ਤੋਂ ਬਕਾਇਆ ਹੱਕ ਹੈ। ਉਨ੍ਹਾਂ ਕਿਹਾ, “ਅਸੀਂ ਇਸਨੂੰ ਸਾਲਾਂ ਤੋਂ ਰੋਕ ਕੇ ਰੱਖਿਆ ਹੈ, ਹੁਣ ਇਸ ਦਾ ਪ੍ਰਾਸਚਿਤ ਕਰਨ ਦਾ ਸਮਾਂ ਹੈ।” ਉਨ੍ਹਾਂ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੋ ਪਾਰਟੀਆਂ ਇਸ ਬਿੱਲ ਦਾ ਵਿਰੋਧ ਕਰਨਗੀਆਂ, ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਿਆਸੀ ਨੁਕਸਾਨ ਝੱਲਣਾ ਪੈ ਸਕਦਾ ਹੈ, ਕਿਉਂਕਿ ਦੇਸ਼ ਦੀਆਂ ਔਰਤਾਂ ਹੁਣ ਜਾਗਰੂਕ ਹਨ।

ਹੱਦਬੰਦੀ ‘ਤੇ ਦਿੱਤੀ ਗਰੰਟੀ
ਹੱਦਬੰਦੀ (Delimitation) ਨੂੰ ਲੈ ਕੇ ਉਠ ਰਹੀਆਂ ਚਿੰਤਾਵਾਂ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਭਰੋਸਾ ਦਿੱਤਾ ਕਿ ਕਿਸੇ ਵੀ ਰਾਜ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, “ਇਹ ਮੇਰੀ ਗਰੰਟੀ ਹੈ ਕਿ ਸੀਟਾਂ ਦਾ ਅਨੁਪਾਤ ਪਹਿਲਾਂ ਵਾਂਗ ਹੀ ਬਣਿਆ ਰਹੇਗਾ।”

ਸਿਆਸੀ ਸੰਦੇਸ਼ ਅਤੇ ਅਪੀਲ
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੇ ਵਿਰੋਧੀ ਧਿਰ ਇਸ ਬਿੱਲ ਦਾ ਵਿਰੋਧ ਕਰਦੀ ਹੈ, ਤਾਂ ਇਸ ਨਾਲ ਅਪਰੋਕਸ਼ ਤੌਰ ‘ਤੇ ਭਾਜਪਾ ਨੂੰ ਹੀ ਲਾਭ ਹੋਵੇਗਾ, ਕਿਉਂਕਿ ਦੇਸ਼ ਦੀਆਂ ਔਰਤਾਂ ਅਜਿਹੀ ਸੋਚ ਵਾਲੀਆਂ ਪਾਰਟੀਆਂ ਨੂੰ ਕਦੇ ਮਾਫ਼ ਨਹੀਂ ਕਰਨਗੀਆਂ। ਉਨ੍ਹਾਂ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਕੀਤੀ ਕਿ ਰਾਜਨੀਤਿਕ ਫਰਕਾਂ ਤੋਂ ਉੱਪਰ ਉੱਠ ਕੇ ਦੇਸ਼ ਦੇ ਭਵਿੱਖ ਲਈ ਇਕੱਠੇ ਹੋਣ।

RELATED ARTICLES
- Advertisment -
Google search engine
Google search engine
Google search engine

Most Popular

Recent Comments