Home ਮਨੋਰੰਜਨ ਦਿਲਜੀਤ ਦੋਸਾਂਝ ਦੀ ਨਵੀਂ ਫ਼ਿਲਮ ‘ਸਰਦਾਰਜੀ 3’ ‘ਚ ਨਜ਼ਰ ਆਵੇਗੀ ਪਾਕਿਸਤਾਨੀ ਅਦਾਕਾਰਾ...

ਦਿਲਜੀਤ ਦੋਸਾਂਝ ਦੀ ਨਵੀਂ ਫ਼ਿਲਮ ‘ਸਰਦਾਰਜੀ 3’ ‘ਚ ਨਜ਼ਰ ਆਵੇਗੀ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ

0

ਮੁੰਬਈ : ਪੰਜਾਬੀ ਸੁਪਰਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਮੋਸ੍ਟ ਅਵੇਟੇਡ  ਫਿਲਮ ‘ਸਰਦਾਰਜੀ 3’ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਫਿਲਮ ਦੇ ਸੈੱਟ ਤੋਂ ਕੁਝ ਬੀ.ਟੀ.ਐਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਫੋਟੋਆਂ ਵਿੱਚ, ਦਿਲਜੀਤ ਦੋਸਾਂਝ ਨੀਰੂ ਬਾਜਵਾ ਨਾਲ ਦਿਖਾਈ ਦੇ ਰਹੇ ਹਨ। ਪਰ ਕੁਝ ਯੂਜ਼ਰਾਂ  ਨੇ ਤਸਵੀਰਾਂ ਵਿੱਚ ਪਾਕਿਸਤਾਨੀ ਅਦਾਕਾਰਾ ਹਨੀਆ ਆਮਿਰ ਨੂੰ ਲੱਭ ਲਿਆ ਅਤੇ ਹੁਣ ਇਸ ‘ਤੇ ਚਰਚਾ ਸ਼ੁਰੂ ਹੋ ਗਈ ਹੈ।

ਹਾਲਾਂਕਿ ਦਿਲਜੀਤ ਨੇ ਆਪਣੀ ਪੋਸਟ ਵਿੱਚ ਹਨੀਆ ਆਮਿਰ ਨੂੰ ਟੈਗ ਨਹੀਂ ਕੀਤਾ ਅਤੇ ਨਾ ਹੀ ਉਨ੍ਹਾਂ ਦਾ ਸਿੱਧਾ ਤੌਰ ਤੇ ਜ਼ਿਕਰ ਕੀਤਾ, ਪਰ ਪ੍ਰਸ਼ੰਸਕਾਂ ਨੇ ਤੁਰੰਤ ਸੁਰਾਗ ਜੋੜਨੇ ਸ਼ੁਰੂ ਕਰ ਦਿੱਤੇ। ਉਪਭੋਗਤਾਵਾਂ ਦਾ ਕਹਿਣਾ ਹੈ ਕਿ ਇੱਕ ਤਸਵੀਰ ਵਿੱਚ, ਨੀਰੂ ਬਾਜਵਾ ਦੇ ਬਿਲਕੁਲ ਪਿੱਛੇ ਇੱਕ ਕੁੜੀ ਦਿਖਾਈ ਦੇ ਰਹੀ ਹੈ, ਜੋ ਕਿ ਹਨੀਆ ਵਰਗੀ ਦਿਖਾਈ ਦਿੰਦੀ ਹੈ। ਫੋਟੋ ਵਿੱਚ ਉਨ੍ਹਾਂ ਦੇ ਛੋਟੇ ਵਾਲ ਅਤੇ ਥੋੜ੍ਹੀ ਜਿਹੀ ਅੱਖ ਦਿਖਾਈ ਦੇ ਰਹੀ ਹੈ।

ਕੀ ਹੈ ਪੂਰਾ ਮਾਮਲਾ

ਮਾਮਲਾ ਇਹ ਹੈ ਕਿ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ 26 ਭਾਰਤੀ ਸੈਲਾਨੀ ਮਾਰੇ ਗਏ ਸਨ। ਫਿਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਬਹੁਤ ਵੱਧ ਗਿਆ। ਚਰਚਾ ਸੀ ਕਿ ਦਿਲਜੀਤ ਦੋਸਾਂਝ ਦੀ ‘ਸਰਦਾਰ ਜੀ 3’ ਤੋਂ ਪਾਕਿਸਤਾਨੀ ਅਦਾਕਾਰਾ ਨੂੰ ਹਟਾ ਦਿੱਤਾ ਗਿਆ ਹੈ। ਪਰ ਹੁਣ ਯੂਜ਼ਰਸ ਦਾ ਕਹਿਣਾ ਹੈ ਕਿ ਦਿਲਜੀਤ ਦੀਆਂ ਫੋਟੋਆਂ ਵਿੱਚ ਵੀ ਹਾਨੀਆ ਦਿਖਾਈ ਦੇ ਰਹੀ ਹੈ।

ਤਸਵੀਰਾਂ ‘ਤੇ ਯੂਜ਼ਰਸ ਕਰ ਰਹੇ ਕਮੈਂਟ

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ, ਦਿਲਜੀਤ ਦੋਸਾਂਝ (Diljit Dosanjh) ਨੇ ਕੈਪਸ਼ਨ ਦਿੱਤਾ, ‘ਖੂਬਸੂਰਤ ਚੁੜੇਲਾਂ ਨਾਲ ਜੱਗੀ। ‘ਸਰਦਾਰ ਜੀ 3’ 27 ਜੂਨ ਨੂੰ ਰਿਲੀਜ਼ ਹੋ ਰਹੀ ਹੈ। ਟੀਜ਼ਰ ਜਲਦੀ ਆ ਰਿਹਾ ਹੈ।’ ਜਿਵੇਂ ਹੀ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਲੋਕਾਂ ਨੇ ਉਨ੍ਹਾਂ ‘ਤੇ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ। ਇੱਕ ਯੂਜ਼ਰ ਨੇ ਲਿਖਿਆ, ‘ਅਸੀਂ ਤੁਹਾਨੂੰ ਦੇਖਿ ਲਿਆ।’ ਇੱਕ ਹੋਰ ਯੂਜ਼ਰ ਨੇ ਲਿਖਿਆ, ‘Hania Aamir ਕਾਲੇ ਰੰਗ ਵਿੱਚ ਹੈ।’

NO COMMENTS

LEAVE A REPLY

Please enter your comment!
Please enter your name here

Exit mobile version