ਮਾਂ ਸ਼੍ਰੀਦੇਵੀ ਦੇ 61ਵੇਂ ਜਨਮਦਿਨ ‘ਤੇ ਜਾਹਨਵੀ ‘ਤੇ ਖੁਸ਼ੀ ਨੇ ਉਨ੍ਹਾਂ ਨੂੰ ਯਾਦ ਕਰਦਿਆ ਇਕ ਖਾਸ ਪੋਸਟ ਕੀਤੀ ਸ਼ੇਅਰ

0
114

ਮੁੰਬਈ : ਬਾਲੀਵੁਡ ਦੀ ਚਾਂਦਨੀ ਸ਼੍ਰੀਦੇਵੀ (Sridevi) ਭਾਵੇਂ ਅੱਜ ਇਸ ਦੁਨੀਆ ਵਿੱਚ ਨਹੀਂ ਹੈ ਪਰ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਹਮੇਸ਼ਾ ਯਾਦ ਕਰਦੇ ਹਨ। ਉਨ੍ਹਾਂ ਦੀਆਂ ਧੀਆਂ ਜਾਹਨਵੀ ਅਤੇ ਖੁਸ਼ੀ ਕਪੂਰ ਹਮੇਸ਼ਾ ਆਪਣੀ ਮਾਂ ਦੀਆਂ ਯਾਦਾਂ ਨੂੰ ਆਪਣੇ ਦਿਲ ਵਿੱਚ ਪਾਲਦੀਆਂ ਹਨ। ਹੁਣ ਹਾਲ ਹੀ ‘ਚ ਮਾਂ ਸ਼੍ਰੀਦੇਵੀ ਦੇ 61ਵੇਂ ਜਨਮਦਿਨ ‘ਤੇ ਜਾਹਨਵੀ ਅਤੇ ਖੁਸ਼ੀ ਉਨ੍ਹਾਂ ਨੂੰ ਯਾਦ ਕਰਦੇ ਨਜ਼ਰ ਆ ਰਹੇ ਹਨ ਅਤੇ ਇਸ ਮੌਕੇ ਉਨ੍ਹਾਂ ਨੇ ਇਕ ਖਾਸ ਪੋਸਟ ਵੀ ਸ਼ੇਅਰ ਕੀਤੀ ਹੈ।

ਦਰਅਸਲ, ਜਾਹਨਵੀ ਕਪੂਰ ਹਰ ਸਾਲ ਆਪਣੀ ਮਾਂ ਦੇ ਜਨਮਦਿਨ ‘ਤੇ ਤਿਰੁਮਾਲਾ ਤਿਰੂਪਤੀ ਜਾਂਦੀ ਹੈ ਅਤੇ ਇਸ ਵਾਰ ਵੀ ਉਹ ਭਗਵਾਨ ਵੈਂਕਟੇਸ਼ ਦੇ ਦਰਸ਼ਨਾਂ ਲਈ ਤਿਰੁਪਤੀ ਪਹੁੰਚੀ। ਇਸ ਦੌਰਾਨ ਉਹ ਪੀਲੇ ਰੰਗ ਦੀ ਸਾੜ੍ਹੀ ‘ਚ ਸਾਊਥ ਇੰਡੀਅਨ ਲੁੱਕ ਕੈਰੀ ਕਰਦੀ ਨਜ਼ਰ ਆਈ ਅਤੇ ਕਾਫੀ ਖੂਬਸੂਰਤ ਲੱਗ ਰਹੀ ਸੀ। ਮੰਦਿਰ ਦੀਆਂ ਪੌੜੀਆਂ ਦੀਆਂ ਤਸਵੀਰਾਂ, ਆਪਣੀ ਮਾਂ ਨਾਲ ਬਚਪਨ ਅਤੇ ਉਨ੍ਹਾਂ ਦੇ ਲੇਟੈਸਟ ਲੁੱਕ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ, ਅਦਾਕਾਰਾ ਨੇ ਸ਼੍ਰੀਦੇਵੀ ਨੂੰ ਜਨਮਦਿਨ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਕੈਪਸ਼ਨ ‘ਚ ਲਿਖਿਆ- ਹੈਪੀ ਬਰਥਡੇ ਮੰਮੀ, ਆਈ ਲਵ ਯੂ।

ਪ੍ਰਸ਼ੰਸਕ ਜਾਹਨਵੀ ਕਪੂਰ ਦੀ ਇਸ ਪੋਸਟ ਨੂੰ ਕਾਫੀ ਪਸੰਦ ਕਰ ਰਹੇ ਹਨ ਅਤੇ ਮਰਹੂਮ ਅਦਾਕਾਰਾ ਨੂੰ ਕੁਮੈਂਟ ਕਰਕੇ ਉਨ੍ਹਾਂ ਦੇ ਜਨਮਦਿਨ ‘ਤੇ ਸ਼ੁਭਕਾਮਨਾਵਾਂ ਵੀ ਦੇ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਨੇ ਸਾਲ 2018 ਵਿੱਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦੀ ਦੁਬਈ ਵਿੱਚ ਮੌਤ ਹੋ ਗਈ, ਜਿੱਥੇ ਉਹ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਗਈ ਸੀ। ਉਨ੍ਹਾਂ ਦੇ ਅਚਾਨਕ ਦੇਹਾਂਤ ਦੀ ਖ਼ਬਰ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਇਸ ਦੇ ਨਾਲ ਹੀ ਜੇਕਰ ਉਹ ਅੱਜ ਇਸ ਦੁਨੀਆ ‘ਚ ਹੁੰਦੀ ਤਾਂ ਆਪਣਾ 61ਵਾਂ ਜਨਮਦਿਨ ਮਨਾ ਰਹੇ ਹੁੰਦੇ।

LEAVE A REPLY

Please enter your comment!
Please enter your name here