HomeNationalਓਮਾਨ ਨੇੜੇ ਤੇਲ ਟੈਂਕਰ 'ਤੇ ਹਮਲਾ, ਇੰਜਣ ਰੂਮ 'ਚ ਲੱਗੀ ਅੱਗ

ਓਮਾਨ ਨੇੜੇ ਤੇਲ ਟੈਂਕਰ ‘ਤੇ ਹਮਲਾ, ਇੰਜਣ ਰੂਮ ‘ਚ ਲੱਗੀ ਅੱਗ

ਤਹਿਰਾਨ: ਹੋਰਮੁਜ਼ ਜਲਡਮਰੂਮੱਧ ਵਿੱਚ ਸਮੁੰਦਰੀ ਤਣਾਅ ਇੱਕ ਵਾਰ ਫਿਰ ਵਧ ਗਿਆ ਹੈ। ਓਮਾਨ ਨੇੜੇ ਲੰਘ ਰਹੇ ਇੱਕ ਤੇਲ ਟੈਂਕਰ ‘ਤੇ ਹਮਲਾ ਹੋਣ ਤੋਂ ਬਾਅਦ ਜਹਾਜ਼ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਇਸ ਦੇ ਇੰਜਣ ਰੂਮ ਵਿੱਚ ਭਿਆਨਕ ਅੱਗ ਲੱਗ ਗਈ। ਪਿਛਲੇ 24 ਘੰਟਿਆਂ ਦੌਰਾਨ ਇਸ ਖੇਤਰ ਵਿੱਚ ਇਹ ਚੌਥੀ ਅਜਿਹੀ ਘਟਨਾ ਦੱਸੀ ਜਾ ਰਹੀ ਹੈ।

ਯੂਕੇ ਮੈਰੀਟਾਈਮ ਟ੍ਰੇਡ ਆਪ੍ਰੇਸ਼ਨਜ਼ ਯਾਨੀ UKMTO ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਓਮਾਨ ਨੇੜੇ ਹੋਰਮੁਜ਼ ਜਲਡਮਰੂਮੱਧ ਵਿੱਚੋਂ ਲੰਘ ਰਹੇ ਇੱਕ ਟੈਂਕਰ ‘ਤੇ ਹਮਲੇ ਦੀ ਰਿਪੋਰਟ ਮਿਲੀ ਹੈ। ਇਸ ਘਟਨਾ ਤੋਂ ਬਾਅਦ ਜਹਾਜ਼ ਨੁਕਸਾਨਿਆ ਗਿਆ ਅਤੇ ਇਸ ਦੇ ਇੰਜਣ ਰੂਮ ਵਿੱਚ ਅੱਗ ਲੱਗ ਗਈ।

ਇਸ ਘਟਨਾ ਦੀ ਪੁਸ਼ਟੀ ਈਰਾਨੀ ਜਲ ਸੈਨਾ ਵੱਲੋਂ ਵੀ ਕੀਤੀ ਗਈ ਹੈ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਜਹਾਜ਼ ਵਿੱਚ ਸਵਾਰ ਚਾਲਕ ਦਲ ਦੇ ਸਾਰੇ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ। ਫਿਲਹਾਲ ਜਹਾਜ਼ ਨੂੰ ਹੋਏ ਨੁਕਸਾਨ ਦੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਨੇਵੀਗੇਸ਼ਨ ਸਿਸਟਮ ਬੰਦ ਕਰਨ ਦਾ ਲਾਇਆ ਦੋਸ਼

ਇਸ ਮਾਮਲੇ ਵਿੱਚ ਈਰਾਨੀ ਜਲ ਸੈਨਾ ਨੇ ਦਾਅਵਾ ਕੀਤਾ ਹੈ ਕਿ ਤੇਲ ਟੈਂਕਰ ਪਾਬੰਦੀਸ਼ੁਦਾ ਸਮੁੰਦਰੀ ਖੇਤਰ ਵਿੱਚੋਂ ਲੰਘ ਰਿਹਾ ਸੀ ਅਤੇ ਉਸ ਨੇ ਆਪਣਾ ਨੇਵੀਗੇਸ਼ਨ ਸਿਸਟਮ ਵੀ ਬੰਦ ਕੀਤਾ ਹੋਇਆ ਸੀ। ਈਰਾਨ ਦੇ ਸਰਕਾਰੀ ਪ੍ਰਸਾਰਕ IRIB ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਨੇ ਸਮੁੰਦਰੀ ਨਿਯਮਾਂ ਦੀ ਉਲੰਘਣਾ ਕੀਤੀ ਸੀ।

ਈਰਾਨ ਪਹਿਲਾਂ ਵੀ ਦੇ ਚੁੱਕਾ ਹੈ ਚਿਤਾਵਨੀ

ਦੱਸ ਦੇਈਏ ਕਿ ਈਰਾਨ ਵੱਲੋਂ ਸਮੁੰਦਰੀ ਜਹਾਜ਼ਾਂ ਦੇ ਸੰਚਾਲਕਾਂ ਨੂੰ ਕਈ ਵਾਰ ਪਾਬੰਦੀਸ਼ੁਦਾ ਸਮੁੰਦਰੀ ਖੇਤਰਾਂ ਵਿੱਚ ਦਾਖ਼ਲ ਨਾ ਹੋਣ ਦੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ। ਇਸ ਸਾਲ ਫਰਵਰੀ ਵਿੱਚ ਈਰਾਨ ਖ਼ਿਲਾਫ਼ ਅਮਰੀਕਾ ਅਤੇ ਇਜ਼ਰਾਈਲ ਦੀ ਜੰਗ ਸ਼ੁਰੂ ਹੋਣ ਤੋਂ ਬਾਅਦ ਇਸ ਮਹੱਤਵਪੂਰਨ ਸਮੁੰਦਰੀ ਰਸਤੇ ‘ਤੇ ਤਣਾਅ ਅਤੇ ਪਾਬੰਦੀਆਂ ਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments