ਹੁਣ ਇਸ ਅਦਾਕਾਰ ਨੂੰ ਰਾਮ ਮੰਦਰ ਪ੍ਰਾਣ ਪ੍ਰਤੀਸਠਾ ਲਈ ਮਿਲਿਆ ਸੱਦਾ

0
213

ਮੁੰਬਈ: 22 ਜਨਵਰੀ 2024 ਦੇਸ਼ ਲਈ ਇੱਕ ਵੱਡਾ ਦਿਨ ਹੈ। ਇਸ ਦਿਨ ਅਯੁੱਧਿਆ (Ayodhya) ‘ਚ ਰਾਮ ਮੰਦਿਰ ਦੀ ਪਵਿੱਤਰ ਰਸਮ ਹੋਣੀ ਹੈ। ਇਸ ਸਮਾਰੋਹ ‘ਚ ਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਸ਼ਿਰਕਤ ਕਰਨ ਜਾ ਰਹੀਆਂ ਹਨ। ਬਾਲੀਵੁੱਡ ਹਸਤੀਆਂ ਵੀ ਰਾਮ ਲੱਲਾ ਦੇ ਪ੍ਰਾਣ ਪ੍ਰਤੀਸਠਾ ਪ੍ਰੋਗਰਾਮ ‘ਚ ਆਪਣੀ ਹਾਜ਼ਰੀ ਦਰਜ ਕਰਵਾਉਣਗੀਆਂ।

ਆਲੀਆ ਭੱਟ, ਰਣਬੀਰ ਕਪੂਰ, ਰਣਦੀਪ ਹੁੱਡਾ, ਕੰਗਨਾ ਰਣੌਤ ਅਤੇ ਸੋਨੂੰ ਨਿਗਮ ਵਰਗੇ ਸਿਤਾਰੇ ਰਾਮ ਮੰਦਰ ਦੀ ਪਵਿੱਤਰਤਾ ਦੇ ਇਤਿਹਾਸਕ ਪਲ ਦੇ ਗਵਾਹ ਹੋਣਗੇ। ਹਾਲ ਹੀ ‘ਚ ਇਨ੍ਹਾਂ ਸਿਤਾਰਿਆਂ ਨੂੰ ਪ੍ਰੋਗਰਾਮ ‘ਚ ਹਿੱਸਾ ਲੈਣ ਦਾ ਸੱਦਾ ਮਿਲਿਆ ਹੈ। ਹੁਣ ਇੱਕ ਹੋਰ ਬਾਲੀਵੁੱਡ ਅਦਾਕਾਰ ਨੂੰ ਰਾਮ ਮੰਦਰ ਜਾਣ ਦਾ ਸੱਦਾ ਮਿਲਿਆ ਹੈ।

ਜੈਕੀ ਸ਼ਰਾਫ ਨੂੰ ਮਿਲਿਆ ਰਾਮ ਮੰਦਰ ਦੀ ਪ੍ਰਾਣ ਪ੍ਰਤੀਸਠਾ ਲਈ ਸੱਦਾ
ਅਭਿਨੇਤਾ ਜੈਕੀ ਸ਼ਰਾਫ ਉਨ੍ਹਾਂ ਬਾਲੀਵੁੱਡ ਸਿਤਾਰਿਆਂ ‘ਚੋਂ ਇਕ ਬਣ ਗਏ ਹਨ, ਜੋ 22 ਜਨਵਰੀ ਨੂੰ ਰਾਮ ਲੱਲਾ ਦੇ ਪ੍ਰਾਣ ਪ੍ਰਤੀਸਠਾ ਪ੍ਰੋਗਰਾਮ ‘ਚ ਸ਼ਾਮਲ ਹੋਣਗੇ। ਜੈਕੀ ਅਤੇ ਉਨ੍ਹਾਂ ਦੀ ਪਤਨੀ ਆਇਸ਼ਾ ਸ਼ਰਾਫ ਦੋਵਾਂ ਨੂੰ ਸੱਦਾ ਪੱਤਰ ਮਿਲੇ ਹਨ। ਅਦਾਕਾਰ ਨੇ ਐਕਸ (ਟਵਿੱਟਰ) ‘ਤੇ ਸੱਦਾ ਪੱਤਰ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਹੋਏ ਆਪਣੇ ਆਪ ਨੂੰ ਲੱਕੀ ਦੱਸਿਆ ਹੈ। ਇਨ੍ਹਾਂ ਤਸਵੀਰਾਂ ‘ਚ ਜੈਕੀ ਦਾ ਬੇਟਾ ਟਾਈਗਰ ਸ਼ਰਾਫ ਵੀ ਨਜ਼ਰ ਆ ਰਹੇ ਹਨ।

ਜੈਕੀ ਸ਼ਰਾਫ ਨੇ ਤਸਵੀਰਾਂ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ, ‘ਸਾਨੂੰ 22 ਜਨਵਰੀ ਨੂੰ ਅਯੁੱਧਿਆ ‘ਚ ਸਭ ਤੋਂ ਪਵਿੱਤਰ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਪ੍ਰਾਣ-ਪ੍ਰਤੀਸ਼ਠਾ ਸਮਾਰੋਹ ਦਾ ਹਿੱਸਾ ਬਣਨ ਦਾ ਸੁਭਾਗ ਮਿਲਿਆ ਹੈ। ਸਾਡੇ ਭਾਰਤੀਆਂ ਦੇ ਜੀਵਨ ਵਿੱਚ ਇਸ ਇਤਿਹਾਸਕ ਦਿਨ ਨੂੰ ਲਿਆਉਣ ਲਈ ਦਹਾਕਿਆਂ ਤੋਂ ਜਿਨ੍ਹਾਂ ਨੇ ਯੋਗਦਾਨ ਪਾਇਆ ਹੈ । ਮੈਂ ਉਨ੍ਹਾਂ ਲੋਕਾਂ ਦਾ ਧੰਨਵਾਦੀ ਹਾਂ ।

ਜੈਕੀ ਸ਼ਰਾਫ ਨੇ ਆਰਐਸਐਸ ਨਾਲ ਜੁੜੇ ਸੁਨੀਲ ਅੰਬੇਕਰ, ਅਜੈ ਮੁਡਪੇ ਅਤੇ ਮਹਾਵੀਰ ਜੈਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਅਦਾਕਾਰ ਦੇ ਘਰ ਜਾ ਕੇ ਉਨ੍ਹਾਂ ਨੂੰ ਸੱਦਾ ਦਿੱਤਾ ਹੈ ।

LEAVE A REPLY

Please enter your comment!
Please enter your name here