ਨਵੀਂ ਦਿੱਲੀ : ਸਾਲ 2025 ਦੀ ਸ਼ੁਰੂਆਤ ਰਾਹਤ ਦੀ ਖ਼ਬਰ ਨਾਲ ਹੋਈ ਹੈ। ਜੁਲਾਈ 2024 ਤੋਂ ਬਾਅਦ ਪਹਿਲੀ ਵਾਰ ਦੇਸ਼ ਵਿੱਚ ਵਪਾਰਕ ਗੈਸ ਸਿਲੰਡਰਾਂ (Commercial Gas Cylinders) ਦੀਆਂ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਇਸ ਵਾਰ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਪਿਛਲੀ ਵਾਰ ਮਾਰਚ 2024 ਵਿੱਚ ਹੋਲੀ ਤੋਂ ਪਹਿਲਾਂ ਘਰੇਲੂ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦੀ ਕਟੌਤੀ ਕੀਤੀ ਗਈ ਸੀ।
ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਦੇਸ਼ ਦੀਆਂ ਤੇਲ ਕੰਪਨੀਆਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਨੂੰ ਅਪਡੇਟ ਕਰਦੀਆਂ ਹਨ। ਜਨਵਰੀ 2025 ਵਿੱਚ ਜਿੱਥੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਮਾਮੂਲੀ ਗਿਰਾਵਟ ਆਈ ਹੈ, ਉੱਥੇ ਘਰੇਲੂ ਗੈਸ ਸਿਲੰਡਰਾਂ ਦੀਆਂ ਕੀਮਤਾਂ ਮਾਰਚ 2024 ਦੇ ਪੱਧਰ ‘ਤੇ ਸਥਿਰ ਰਹੀਆਂ ਹਨ। ਆਓ ਜਾਣਦੇ ਹਾਂ ਪ੍ਰਮੁੱਖ ਮਹਾਨਗਰਾਂ ਵਿੱਚ ਮੌਜੂਦਾ ਕੀਮਤਾਂ।
ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ (14.2 ਕਿਲੋ):
ਦਿੱਲੀ: 803 ਰੁਪਏ
ਕੋਲਕਾਤਾ: ₹829
ਮੁੰਬਈ: ₹802.50
ਚੇਨਈ: ₹818.50
ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਗਿਰਾਵਟ:
ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਕਰੀਬ ਛੇ ਮਹੀਨਿਆਂ ਬਾਅਦ ਘਟੀਆਂ ਹਨ। ਨਵੀਆਂ ਕੀਮਤਾਂ ਇਸ ਪ੍ਰਕਾਰ ਹਨ:
ਦਿੱਲੀ: ₹1,804 (₹14.5 ਦੀ ਕਮੀ)
ਕੋਲਕਾਤਾ: ₹1,911 (₹16 ਦੀ ਕਮੀ)
ਮੁੰਬਈ: ₹1,756 (₹15 ਦੀ ਕਮੀ)
ਚੇਨਈ: ₹1,966 (₹14.5 ਦੀ ਕਮੀ)
ਪਿਛਲੇ ਪੰਜ ਮਹੀਨਿਆਂ ਵਿੱਚ ਕੀਮਤਾਂ ਦੇ ਰੁਝਾਨ:
ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਜੁਲਾਈ 2024 ਤੋਂ ਦਸੰਬਰ 2024 ਤੱਕ ਲਗਾਤਾਰ ਪੰਜ ਮਹੀਨਿਆਂ ਲਈ ਵਧੀਆਂ ਸਨ। ਇਨ੍ਹਾਂ ਮਹੀਨਿਆਂ ਦੌਰਾਨ, ਦਿੱਲੀ ਵਿੱਚ ₹172.5, ਕੋਲਕਾਤਾ ਅਤੇ ਚੇਨਈ ਵਿੱਚ ₹171, ਅਤੇ ਮੁੰਬਈ ਵਿੱਚ ₹173 ਦਾ ਵਾਧਾ ਹੋਇਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ‘ਚ ਗਿਰਾਵਟ ਦਾ ਅਸਰ ਘਰੇਲੂ ਸਿਲੰਡਰਾਂ ‘ਤੇ ਵੀ ਪੈ ਸਕਦਾ ਹੈ ਅਤੇ ਆਉਣ ਵਾਲੇ ਮਹੀਨਿਆਂ ‘ਚ ਇਨ੍ਹਾਂ ਕੀਮਤਾਂ ‘ਚ ਕਮੀ ਵੀ ਸੰਭਵ ਹੈ।
