ਜਲੰਧਰ ‘ਚ ਯੂਟਿਊਬਰ ਦੇ ਘਰ ‘ਤੇ ਗ੍ਰਨੇਡ ਹਮਲੇ ਦੇ ਮਾਮਲੇ ‘ਚ ਆਇਆ  ਨਵਾਂ ਅਪਡੇਟ

0
82

ਜਲੰਧਰ : ਰਾਏਪੁਰ-ਰਸੂਲਪੁਰ ‘ਚ ਯੂਟਿਊਬਰ ਦੇ ਘਰ ‘ਤੇ ਗ੍ਰੇਨੇਡ ਹਮਲੇ ਦੇ ਮਾਮਲੇ ‘ਚ ਇਕ ਨਵਾਂ ਅਪਡੇਟ ਸਾਹਮਣੇ ਆਇਆ ਹੈ। ਦਰਅਸਲ, ਮਾਣਯੋਗ ਜੇ.ਐਮ.ਆਈ.ਸੀ ਮਿਸ ਅਰਪਨਾ ਦੀ ਅਦਾਲਤ ਨੇ ਬੀਤੇ ਦਿਨ ਪਿੰਡ ਰਾਏਪੁਰ ਰਸੂਲਪੁਰ ਵਿੱਚ ਨਵਦੀਪ ਸਿੰਘ ਉਰਫ ਰੋਜਰ ਸੰਧੂ ਪੁੱਤਰ ਗੁਰਦੀਪ ਸਿੰਘ ਦੇ ਘਰ ‘ਤੇ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਹਾਰਦਿਕ ਕੰਬੋਜ ਵਾਸੀ ਬਿਹੱਟਨ, ਮੰਗਲੌਰ, ਥਾਣਾ ਬਿਲਾਸਪੁਰ, ਯਮੁਨਾਨਗਰ ਅਤੇ ਅੰਮ੍ਰਿਤ ਪ੍ਰੀਤ ਸਿੰਘ ਉਰਫ ਅੰਮ੍ਰਿਤ ਉਰਫ ਸੁੱਖਾ ਵਾਸੀ ਘੁੱਗ ਬੇਟ, ਥਾਣਾ ਕੋਤਵਾਲੀ, ਕਪੂਰਥਲਾ ਨੂੰ ਭਾਰੀ ਪੁਲਿਸ ਫੋਰਸ ਨਾਲ ਰਿਮਾਂਡ ਖਤਮ ਹੋਣ ‘ਤੇ ਪੇਸ਼ ਕੀਤਾ। ਮਾਣਯੋਗ ਅਦਾਲਤ ਨੇ ਦੋਵਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜਣ ਦੇ ਹੁਕਮ ਦਿੱਤੇ ਹਨ।

ਉਸ ਦੇ ਤੀਜੇ ਸਾਥੀ ਮਨਿੰਦਰ ਸਿੰਘ ਉਰਫ ਬੌਬੀ ਪੁੱਤਰ ਕੁਲਵਿੰਦਰ ਸਿੰਘ ਵਾਸੀ ਅਲੀ ਚੱਕ ਲਾਂਬੜਾ, ਜਲੰਧਰ ਨੂੰ ਵੀ ਕੱਲ੍ਹ ਪੇਸ਼ ਕੀਤਾ ਗਿਆ ਜਿੱਥੇ ਮੁਲਜ਼ਮ ਵੱਲੋਂ ਐਡਵੋਕੇਟ ਨਵਤੇਜ ਸਿੰਘ ਮਿਨਹਾਸ ਪੇਸ਼ ਹੋਏ। ਪੁਲਿਸ ਨੂੰ ਅਜੇ ਵੀ ਮਨਿੰਦਰ ਸਿੰਘ ਤੋਂ ਹੋਰ ਪੁੱਛਗਿੱਛ ਕਰਨੀ ਸੀ, ਜਿਸ ਕਾਰਨ ਪੁਲਿਸ ਨੇ ਸਰਕਾਰੀ ਵਕੀਲ ਰਾਹੀਂ ਉਸ ਦੇ 5 ਦਿਨਾਂ ਦੇ ਰਿਮਾਂਡ ਦੀ ਦੁਬਾਰਾ ਮੰਗ ਕੀਤੀ। ਦੋਵਾਂ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਰਿਮਾਂਡ ਤਿੰਨ ਦਿਨਾਂ ਲਈ ਵਧਾ ਦਿੱਤਾ। ਮਨਿੰਦਰ ਸਿੰਘ ਨੂੰ 6 ਅਪ੍ਰੈਲ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

LEAVE A REPLY

Please enter your comment!
Please enter your name here