Monday, June 8, 2026
Google search engine
Homeਸੰਸਾਰਕੀਨੀਆ 'ਚ ਕੁਦਰਤ ਦਾ ਕਹਿਰ , ਗਈਆਂ 18 ਜਾਨਾਂ

ਕੀਨੀਆ ‘ਚ ਕੁਦਰਤ ਦਾ ਕਹਿਰ , ਗਈਆਂ 18 ਜਾਨਾਂ

ਕੀਨੀਆ : ਪੂਰਬੀ ਅਫ਼ਰੀਕੀ ਦੇਸ਼ ਕੀਨੀਆ ਵਿੱਚ ਕੁਦਰਤ ਦਾ ਕਹਿਰ ਘੱਟ ਹੋਣ ਦੇ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਪਿਛਲੇ ਹਫ਼ਤੇ ਤੋਂ ਜਾਰੀ ਭਾਰੀ ਮੀਂਹ ਅਤੇ ਭਿਆਨਕ ਹੜ੍ਹਾਂ ਨੇ ਦੇਸ਼ ਭਰ ਵਿੱਚ ਤਬਾਹੀ ਮਚਾ ਦਿੱਤੀ ਹੈ। ਸਰਕਾਰੀ ਅੰਕੜਿਆਂ ਅਨੁਸਾਰ, ਪਿਛਲੇ ਸੱਤ ਦਿਨਾਂ ਵਿੱਚ 18 ਜਾਨਾਂ ਗਈਆਂ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਮੌਤਾਂ ਡੁੱਬਣ ਕਾਰਨ ਹੋਈਆਂ ਹਨ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।

ਪੁਲਿਸ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਡੁੱਬਣ ਕਾਰਨ ਹੋਈਆਂ ਹਨ। ਦੇਸ਼ ਦੇ ਗ੍ਰਹਿ ਮੰਤਰਾਲੇ ਦੇ ਅਨੁਸਾਰ, ਪਿਛਲੇ ਹਫ਼ਤੇ ਦੇਸ਼ ਭਰ ਵਿੱਚ ਹੜ੍ਹਾਂ ਨੇ 18 ਜਾਨਾਂ ਲਈਆਂ ਹਨ ਅਤੇ 54,000 ਤੋਂ ਵੱਧ ਪਰਿਵਾਰ ਪ੍ਰਭਾਵਿਤ ਹੋਏ ਹਨ । ਜਿਨ੍ਹਾਂ ਵਿੱਚੋਂ 6,000 ਰਾਸ਼ਟਰੀ ਰਾਜਧਾਨੀ ਨੈਰੋਬੀ ਵਿੱਚ ਰਹਿੰਦੇ ਹਨ।

ਦੇਸ਼ ਭਰ ਵਿੱਚ ਕਈ ਸਕੂਲ ਅਤੇ ਹਸਪਤਾਲ ਡੁੱਬ ਗਏ ਹਨ ਅਤੇ 17 ਸੜਕਾਂ ‘ਤੇ ਆਵਾਜਾਈ ਵਿਘਨ ਪਈ ਹੈ। ਪੱਛਮੀ ਰਿਫਟ ਵੈਲੀ ਖੇਤਰ ਵਿੱਚ, ਜ਼ਮੀਨ ਖਿਸਕਣ ਕਾਰਨ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਇਸ ਤੋਂ ਇਲਾਵਾ, ਜਿਵੇਂ-ਜਿਵੇਂ ਦੇਸ਼ ਦੇ ਪਣ-ਬਿਜਲੀ ਡੈਮਾਂ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ, ਤਾਨਾ ਅਤੇ ਅਥੀ ਨਦੀਆਂ ਦੇ ਕੰਢਿਆਂ ਦੇ ਨਾਲ ਨੀਵੇਂ ਇਲਾਕਿਆਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਉੱਚੀਆਂ ਜ਼ਮੀਨਾਂ ‘ਤੇ ਜਾਣ ਲਈ ਕਿਹਾ ਗਿਆ ਹੈ।

ਕੀਨੀਆ ਦੇ ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਮਈ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ ਆਮ ਪੱਧਰ ਤੋਂ ਵੱਧ ਮੀਂਹ ਜਾਰੀ ਰਹਿ ਸਕਦਾ ਹੈ । ਮਾਰਚ ਵਿੱਚ ਦੇਸ਼ ਵਿੱਚ ਭਾਰੀ ਮੀਂਹ ਪੈ ਚੁੱਕਾ ਸੀ । ਜਿਸ ਨਾਲ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਸੀ। ਜਿਸ ਨਾਲ ਵਿਆਪਕ ਤਬਾਹੀ ਹੋਈ ਸੀ। ਮਾਰਚ ਦੇ ਅੰਤ ਤੱਕ, ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 100 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ।

RELATED ARTICLES
- Advertisment -
Google search engine
Google search engine
Google search engine

Most Popular

Recent Comments