ਬਾਥਰੂਮ ‘ਚ ਡਿੱਗ ਕੇ ਬੇਹੋਸ਼ ਹੋਣ ਦੇ ਕਾਰਨ ਮੁਕੁਲ ਰਾਏ ਨੂੰ ਹਸਪਤਾਲ ‘ਚ ਕਰਵਾਇਆ ਭਰਤੀ

0
167

ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ ਦੇ ਸੀਨੀਅਰ ਨੇਤਾ ਮੁਕੁਲ ਰਾਏ (Senior Trinamool Congress Leader Mukul Rai) ਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਡਿੱਗ ਕੇ ਬੇਹੋਸ਼ ਹੋਣ ਦੇ ਬਾਅਦ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਉਨ੍ਹਾਂ ਦੇ ਬੇਟੇ ਸੁਭਰਾੰਸ਼ੂ ਰਾਏ ਨੇ ਅੱਜ ਇਹ ਜਾਣਕਾਰੀ ਦਿੱਤੀ।

ਬੀਤੀ ਸ਼ਾਮ ਬਾਥਰੂਮ ‘ਚ ਫਿਸਲਣ ਨਾਲ ਮੁਕੁਲ ਰਾਏ ਦੇ ਸਿਰ ‘ਤੇ ਸੱਟ ਲੱਗ ਗਈ ਸੀ। ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ  ਦੀ ਹਾਲਤ ਸਥਿਰ ਪਰ ਨਾਜ਼ੁਕ ਹੈ ਅਤੇ 24 ਘੰਟੇ ਉਨ੍ਹਾਂ ਦੀ ਨਿਗਰਾਨੀ ਲਈ ਡਾਕਟਰਾਂ ਦੀ ਇਕ ਟੀਮ ਬਣਾਈ ਗਈ ਹੈ।ਸੁਭਰੰਗਸ਼ੂ ਰਾਏ ਨੇ ਕਿਹਾ, ‘ਬਾਬਾ ਘਰ ‘ਚ ਬਾਥਰੂਮ ਜਾਂਦੇ ਸਮੇਂ ਡਿੱਗ ਪਏ। ਉਨ੍ਹਾਂ ਦੇ ਸਿਰ ‘ਤੇ ਸੱਟ ਲੱਗ ਗਈ। ਉਨ੍ਹਾਂ ਨੇ ਉਲਟੀ ਕੀਤੀ ਅਤੇ ਬੇਹੋਸ਼ ਹੋ ਗਏ।

ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਗਏ। ਡਿਮੇਨਸ਼ੀਆ ਤੋਂ ਪੀੜਤ ਮੁਕੁਲ ਰਾਏ ਤ੍ਰਿਣਮੂਲ ਕਾਂਗਰਸ ਦੇ ਸੰਸਥਾਪਕ ਮੈਂਬਰਾਂ ਵਿੱਚੋਂ ਇੱਕ ਹਨ। ਉਹ 2017 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਅਤੇ 2021 ਦੀਆਂ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਕ੍ਰਿਸ਼ਨਾਨਗਰ ਉੱਤਰੀ ਸੀਟ ਤੋਂ ਜਿੱਤ ਪ੍ਰਾਪਤ ਕੀਤੀ। ਹਾਲਾਂਕਿ, ਬਾਅਦ ਵਿੱਚ ਉਹ ਤ੍ਰਿਣਮੂਲ ਕਾਂਗਰਸ ਵਿੱਚ ਵਾਪਸ ਆ ਗਏ।

LEAVE A REPLY

Please enter your comment!
Please enter your name here