ਮੁਕੇਸ਼ ਅੰਬਾਨੀ ਦੀ ਮਾਂ ਕੋਕਿਲਾਬੇਨ ਅੰਬਾਨੀ ਬਣੀ ਡਾਂਡੀਆ ਰਾਸ ਨਾਈਟ ਜਸ਼ਨ ਦੀ ਸ਼ਾਨ,ਲਾੜਾ-ਲਾੜੀ ਸਮੇਤ ਪੂਰੇ ਪਰਿਵਾਰ ਨੇ ਕੀਤੀ ਖੂਬ ਮਸਤੀ

0
137

ਮੁੰਬਈ : ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ (Mukesh Ambani) ਦੇ ਘਰ ਸ਼ਾਨਦਾਰ ਜਸ਼ਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦਾ ਛੋਟਾ ਬੇਟਾ ਅਨੰਤ ਜਲਦੀ ਹੀ ਘੋੜੀ ‘ਤੇ ਚੜ੍ਹਨ ਵਾਲਾ ਹੈ, ਇਸ ਲਈ ਪੂਰਾ ਪਰਿਵਾਰ ਵਿਆਹ ਦੇ ਜਸ਼ਨਾਂ ‘ਚ ਉਤਸ਼ਾਹ ਨਾਲ ਹਿੱਸਾ ਲੈ ਰਿਹਾ ਹੈ। ਮਾਮੇਰੂ ਸਮਾਗਮ ਤੋਂ ਬਾਅਦ ਗਰਬਾ ਨਾਈਟ ਦਾ ਆਯੋਜਨ ਕੀਤਾ ਗਿਆ, ਜਿੱਥੇ ਲਾੜਾ-ਲਾੜੀ ਸਮੇਤ ਪੂਰੇ ਪਰਿਵਾਰ ਨੇ ਖੂਬ ਮਸਤੀ ਕੀਤੀ। ਮੁਕੇਸ਼ ਅੰਬਾਨੀ ਦੀ ਮਾਂ ਕੋਕਿਲਾਬੇਨ ਅੰਬਾਨੀ (Kokilaben Ambani) ਇਸ ਜਸ਼ਨ ਦੀ ਸ਼ਾਨ ਸਨ।

4 ਜੁਲਾਈ ਯਾਨੀ ਕੱਲ੍ਹ, ਅੰਬਾਨੀ ਪਰਿਵਾਰ ਦੀ ਮਾਤਾ ਕੋਕਿਲਾਬੇਨ ਅੰਬਾਨੀ ਨੇ ਆਪਣੇ ਪਿਆਰੇ ਪੋਤੇ ਅਨੰਤ ਅੰਬਾਨੀ ਅਤੇ ਉਨ੍ਹਾਂ ਦੀ ਮੰਗੇਤਰ ਰਾਧਿਕਾ ਮਰਚੈਂਟ ਲਈ ਗਰਬਾ ਡਾਂਡੀਆ ਰਾਸ ਨਾਈਟ ਦੀ ਮੇਜ਼ਬਾਨੀ ਕੀਤੀ। ਇਸ ਸਮਾਰੋਹ ‘ਚ ਰਿਸ਼ਤੇਦਾਰ ਅਤੇ ਖਾਸ ਦੋਸਤ ਸ਼ਾਮਲ ਹੋਣ ਲਈ ਪਹੁੰਚੇ, ਜਿੱਥੋਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ।

ਅੰਬਾਨੀ ਪਰਿਵਾਰ ਦੇ ਇੱਕ ਫੈਨ ਪੇਜ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਸਥਾਨ ਨੂੰ ਗੁਲਾਬੀ ਅਤੇ ਸੰਤਰੀ ਰੰਗਾਂ ਵਿੱਚ ਸਜਾਇਆ ਗਿਆ ਹੈ। ਇੱਥੇ ਫੁੱਲਾਂ ਦੇ ਗੁਲਦਸਤਿਆਂ ਵਿਚਕਾਰ ਰਾਧਾ-ਕ੍ਰਿਸ਼ਨ ਦੀਆਂ ਕਈ ਮੂਰਤੀਆਂ ਵੀ ਦਿਖਾਈ ਦਿੰਦੀਆਂ ਹਨ। ਗੁਜਰਾਤੀ ਮਾਹੌਲ ਨਾਲ ਇਸ ਸਜਾਵਟ ਨੂੰ ਦੇਖ ਕੇ ਕੋਈ ਵੀ ਮਸਤ ਹੋ ਜਾਵੇਗਾ।

ਇਸ ਵੀਡੀਓ ‘ਚ ਮਸ਼ਹੂਰ ਗਾਇਕ ਪਾਰਥਿਵ ਗੋਹਿਲ, ਸ਼ਿਖਰ ਪਹਾੜੀਆ ਦੇ ਭਰਾ ਵੀਰ ਪਹਾੜੀਆ ਨਾਲ ‘ਚੋਗੜਾ’ ਗਾ ਕੇ ਮਾਹੌਲ ਸਿਰਜ ਰਿਹਾ ਹੈ। ਇਸ ਦੌਰਾਨ ਰਾਧਿਕਾ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਉਨ੍ਹਾਂ ਨੇ ਡਾਂਡੀਆ ਰਾਸ ਨਾਈਟ ਲਈ ਜਾਮਨੀ ਰੰਗ ਦਾ ਲਹਿੰਗਾ ਪਾਇਆ ਸੀ, ਜਿਸ ਵਿੱਚ ਉਹ ਬਹੁਤ ਖੂਬਸੂਰਤ ਲੱਗ ਰਹੀ ਸੀ।

ਜੇਕਰ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਤੁਹਾਨੂੰ ਰਾਧਿਕਾ ਦੇ ਲਹਿੰਗਾ ‘ਚ ਵੀ ਭਗਵਾਨ ਦੀ ਝਲਕ ਦੇਖਣ ਨੂੰ ਮਿਲੇਗੀ। ਦਾਦੀ ਕੋਕਿਲਾਬੇਨ ਵੀ ਆਪਣੇ ਪੋਤੇ ਦੇ ਖਾਸ ਦਿਨ ‘ਤੇ ਗੁਲਾਬੀ ਰੰਗ ਦੀ ਸਾੜੀ ‘ਚ ਨਜ਼ਰ ਆਈ। ਇਨ੍ਹਾਂ ਤਸਵੀਰਾਂ ਅਤੇ ਵੀਡੀਓਜ਼ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਅੰਬਾਨੀ ਪਰਿਵਾਰ ਹਰ ਪਲ ਦਾ ਆਨੰਦ ਕਿਵੇਂ ਮਾਣ ਰਿਹਾ ਹੈ।

LEAVE A REPLY

Please enter your comment!
Please enter your name here