Home ਹਰਿਆਣਾ ਮੋਦੀ ਸਰਕਾਰ ਨੇ ਟੋਲ ਟੈਕਸ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ ,...

ਮੋਦੀ ਸਰਕਾਰ ਨੇ ਟੋਲ ਟੈਕਸ ਨੂੰ ਲੈ ਕੇ ਲਿਆ ਅਹਿਮ ਫ਼ੈਸਲਾ , ਹੁਣ ਇਨ੍ਹਾਂ ਡਰਾਈਵਰਾਂ ਨੂੰ ਨਹੀਂ ਦੇਣਾ ਪਵੇਗਾ ਟੋਲ ਟੈਕਸ

0

ਚੰਡੀਗੜ੍ਹ: ਮੋਦੀ ਸਰਕਾਰ (Modi Government) ਨੇ ਟੋਲ ਟੈਕਸ ਨੂੰ ਲੈ ਕੇ ਇਕ ਅਹਿਮ ਫ਼ੈਸਲਾ ਲਿਆ ਹੈ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰਾਲੇ ਨੇ ਇੱਕ ਨਵਾਂ ਨਿਯਮ ਬਣਾਇਆ ਹੈ। ਸਰਕਾਰ ਦੇ ਇਸ ਫ਼ੈਸਲੇ ਦਾ ਡਰਾਈਵਰਾਂ ‘ਤੇ ਬਹੁਤ ਅਸਰ ਪਵੇਗਾ। ਇਸ ਨਿਯਮ ਦੇ ਤਹਿਤ ਨਿੱਜੀ ਵਾਹਨ ਚਾਲਕ ਨੂੰ ਹੁਣ ਟੋਲ ਟੈਕਸ ਨਹੀਂ ਦੇਣਾ ਪਵੇਗਾ। ਜੇ ਉਹ ਗਲੋਬਲ ਨੈਵੀਗੇਸ਼ਨ ਸੈਟੇਲਾਈਟ ਸਿਸਟਮ ਦੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਜੇਕਰ ਡਰਾਈਵਰ 20 ਕਿਲੋਮੀਟਰ ਦੇ ਦਾਇਰੇ ‘ਚ ਸੜਕ ਦੀ ਵਰਤੋਂ ਕਰਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਟੋਲ ਟੈਕਸ ਨਹੀਂ ਦੇਣਾ ਪਵੇਗਾ।

ਟਰਾਂਸਪੋਰਟ ਮੰਤਰਾਲੇ ਵੱਲੋਂ ਹਾਲ ਹੀ ਵਿੱਚ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਨਿੱਜੀ ਵਾਹਨ ਮਾਲਕ ਨੂੰ ਰਾਜਮਾਰਗਾਂ ਅਤੇ ਐਕਸਪ੍ਰੈਸਵੇਅ ‘ਤੇ ਰੋਜ਼ਾਨਾ 20 ਕਿਲੋਮੀਟਰ ਤੱਕ ਦੀ ਯਾਤਰਾ ਕਰਨ ਲਈ ਟੋਲ ਟੈਕਸ ਨਹੀਂ ਦੇਣਾ ਪਵੇਗਾ। ਇਹ ਛੋਟ ਸਿਰਫ ਉਨ੍ਹਾਂ ਵਾਹਨਾਂ ਲਈ ਦਿੱਤੀ ਗਈ ਹੈ ਜਿਨ੍ਹਾਂ ਵਿੱਚ ਜੀ.ਐਨ.ਐਸ.ਐਸ. ਸਿਸਟਮ ਐਕਟੀਵੇਟ ਕੀਤਾ ਜਾਵੇਗਾ। ਜੇ ਕੋਈ ਨਿੱਜੀ ਵਾਹਨ 20 ਕਿਲੋਮੀਟਰ ਤੋਂ ਵੱਧ ਦੀ ਯਾਤਰਾ ਕਰਦਾ ਹੈ, ਤਾਂ ਅਸਲ ਦੂਰੀ ਦੇ ਅਧਾਰ ‘ਤੇ ਟੋਲ ਟੈਕਸ ਵਸੂਲਿਆ ਜਾਵੇਗਾ

ਕੀ ਹੈ GNSS ?

ਜੇ ਤੁਸੀਂ ਵਾਹਨ ਚਲਾਉਂਦੇ ਹੋ, ਤਾਂ ਤੁਹਾਨੂੰ GNSS ਬਾਰੇ ਪਤਾ ਹੋਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟਰਾਂਸਪੋਰਟ ਮੰਤਰਾਲੇ ਨੇ ਹਾਲ ਹੀ ਵਿੱਚ ਟੋਲ ਟੈਕਸ ਵਿੱਚ ਫਾਸਟਰ ਦੇ ਨਾਲ ਗਲੋਬਲ ਨੇਵੀਗੇਸ਼ਨ ਸੈਟੇਲਾਈਟ ਸਿਸਟਮ ਲਾਗੂ ਕੀਤਾ ਹੈ। ਹਾਲਾਂਕਿ, ਇਹ ਪ੍ਰਣਾਲੀ ਪੂਰੇ ਦੇਸ਼ ਵਿੱਚ ਫੈਲੀ ਨਹੀਂ ਹੈ। ਇਸ ਸਮੇਂ ਇਸ ਨੂੰ ਕਰਨਾਟਕ ਵਿੱਚ ਰਾਸ਼ਟਰੀ ਰਾਜਮਾਰਗ 275 (ਬੈਂਗਲੁਰੂ-ਮੈਸੂਰ) ਅਤੇ ਹਰਿਆਣਾ ਵਿੱਚ ਰਾਸ਼ਟਰੀ ਰਾਜਮਾਰਗ 709 (ਪਾਣੀਪਤ-ਹਿਸਾਰ) ‘ਤੇ ਪਾਇਲਟ ਪ੍ਰੋਜੈਕਟ ਵਜੋਂ ਲਾਗੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੀ ਸਫਲ ਰਿਪੋਰਟ ਦੇ ਆਧਾਰ ‘ਤੇ ਸਰਕਾਰ ਦੇਸ਼ ਦੇ ਹੋਰ ਰਾਜਮਾਰਗਾਂ ‘ਤੇ ਜੀ.ਐਨ.ਸੀ.ਐਸ. ਨਾਮਕ ਪ੍ਰਣਾਲੀ ਲਾਗੂ ਕਰੇਗੀ।

NO COMMENTS

LEAVE A REPLY

Please enter your comment!
Please enter your name here

Exit mobile version