ਕੈਨੇਡਾ : ਕੈਨੇਡਾ ‘ਚ ਕਾਨੂੰਨ ਵਿਵਸਥਾ ਵੀ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ। ਗਾਇਕ ਏਪੀ ਢਿੱਲੋਂ ਦੇ ਘਰ ਗੋਲੀਬਾਰੀ ਤੋਂ ਬਾਅਦ ਹੁਣ ਬਰੈਂਪਟਨ ਦੇ ਮਸ਼ਹੂਰ ਪੰਜਾਬੀ ਕਾਰੋਬਾਰੀ ਦੇ ਘਰ ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਦਾ ਨਵਾਂ ਮਾਮਲਾ ਸਾਹਮਣੇ ਆਇਆ ਹੈ।ਐਤਵਾਰ ਦੇਰ ਰਾਤ ਕਰੀਬ 3 ਵਜੇ ਇਕ ਬਦਮਾਸ਼ ਵਪਾਰੀ ਦੇ ਘਰ ਦੇ ਮੁੱਖ ਦੁਆਰ ‘ਤੇ ਆਇਆ ਪਰ ਘਰ ‘ਚ ਦਾਖਲ ਨਾ ਹੋ ਸਕਿਆ ਕਿਉਂਕਿ ਉਥੇ ਸੁਰੱਖਿਆ ਲਈ ਲੋਹੇ ਦੀ ਮਜ਼ਬੂਤ ਗਰਿੱਲ ਲਗਾਈ ਹੋਈ ਸੀ। ਇਸ ਤੋਂ ਬਾਅਦ ਉਹ ਘਰ ਦੇ ਪਿਛਲੇ ਪਾਸੇ ਚਲਾ ਗਿਆ। ਉਥੇ ਉਹ ਪਿਛਲੀ ਖਿੜਕੀ ਦਾ ਸ਼ੀਸ਼ਾ ਤੋੜ ਕੇ ਵਪਾਰੀ ਦੇ ਘਰ ਵੜ ਗਿਆ। ਜਦੋਂ ਬਦਮਾਸ਼ ਨੇ ਘਰ ਦੀ ਖਿੜਕੀ ਦਾ ਸ਼ੀਸ਼ਾ ਤੋੜਿਆ ਤਾਂ ਅਵਾਜ਼ ਸੁਣ ਕੇ ਕਾਰੋਬਾਰੀ ਦੀ ਭੈਣ ਨੀਂਦ ਤੋਂ ਜਾਗ ਗਈ ਅਤੇ ਜਿਵੇਂ ਹੀ ਉਹ ਖਿੜਕੀ ਵੱਲ ਵਧੀ ਤਾਂ ਬਦਮਾਸ਼ ਨੇ ਔਰਤ ਦੀਆਂ ਅੱਖਾਂ ‘ਤੇ ਪੇਪਰ ਸਪਰੇਅ ਦਾ ਛਿੜਕਾਅ ਕਰ ਦਿੱਤਾ। ਇਸ ਤੋਂ ਬਾਅਦ ਬਦਮਾਸ਼ ਨੇ ਘਰ ‘ਤੇ ਇਕ ਤੋਂ ਬਾਅਦ ਇਕ 22 ਰਾਉਂਡ ਫਾਇਰ ਕੀਤੇ। ਘਟਨਾ ਤੋਂ ਬਾਅਦ ਬਦਮਾਸ਼ ਘਰ ਦਾ ਦਰਵਾਜ਼ਾ ਖੋਲ੍ਹ ਕੇ ਫਰਾਰ ਹੋ ਗਿਆ।
ਇਸ ਘਟਨਾ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਸੂਚਨਾ ਮਿਲਦੇ ਹੀ ਪੀਲ ਪੁਿਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਇੱਥੋਂ ਤੱਕ ਕਿ ਪੁਲਿਸ ਨੂੰ ਵੀ ਅਜੇ ਤੱਕ ਬਦਮਾਸ਼ਾਂ ਦੇ ਘਰ ਵਿੱਚ ਦਾਖਲ ਹੋ ਕੇ ਗੋਲੀ ਚਲਾਉਣ ਦੇ ਕਾਰਨਾਂ ਦੀ ਸਮਝ ਨਹੀਂ ਹੈ। ਕਿਉਂਕਿ ਘਰ ‘ਚ ਗੋਲੀ ਚਲਾਉਣ ਵਾਲੇ ਬਦਮਾਸ਼ ਨੇ ਕਿਸੇ ‘ਤੇ ਸਿੱਧੀ ਗੋਲੀ ਨਹੀਂ ਚਲਾਈ। ਉਨ੍ਹਾਂ ਦਹਿਸ਼ਤ ਫੈਲਾਉਣ ਲਈ ਗੋਲੀਆਂ ਚਲਾ ਦਿੱਤੀਆਂ ਅਤੇ ਬਿਨਾਂ ਕੁਝ ਲੁੱਟੇ ਉਥੋਂ ਫਰਾਰ ਹੋ ਗਏ।
