ਚੰਡੀਗੜ੍ਹ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖ਼ਬਰਾਂ ਸਾਹਮਣੇ ਆਈ ਹੈ। ਮੌਸਮ ਵਿਭਾਗ ਅਨੁਸਾਰ, ਅੱਜ 3 ਜੂਨ ਲਈ ਸੂਬੇ ਦੇ 16 ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਅਤੇ ਕਈ ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਚਾਰ ਜ਼ਿਲ੍ਹਿਆਂ ਫਾਜ਼ਿਲਕਾ, ਮੁਕਤਸਰ, ਬਠਿੰਡਾ ਅਤੇ ਮਾਨਸਾ ਵਿੱਚ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਰੂਪਨਗਰ, ਨਵਾਂਸ਼ਹਿਰ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਮੀਂਹ ਅਤੇ ਤੂਫ਼ਾਨ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪੰਜਾਬ ਦੇ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ – ਹਲਕੇ ਬੱਦਲ ਛਾਏ ਰਹਿਣਗੇ, ਮੀਂਹ ਦੀ ਵੀ ਉਮੀਦ ਹੈ। ਤਾਪਮਾਨ 24 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਜਲੰਧਰ – ਹਲਕੇ ਬੱਦਲ ਰਹਿਣਗੇ, ਮੀਂਹ ਵੀ ਪੈਣ ਦੀ ਉਮੀਦ ਹੈ। ਤਾਪਮਾਨ 24 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਲੁਧਿਆਣਾ – ਹਲਕੇ ਬੱਦਲ ਰਹਿਣਗੇ, ਮੀਂਹ ਵੀ ਪੈਣ ਦੀ ਉਮੀਦ ਹੈ। ਤਾਪਮਾਨ 24 ਤੋਂ 37 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਪਟਿਆਲਾ – ਹਲਕੇ ਬੱਦਲ ਰਹਿਣਗੇ, ਮੀਂਹ ਵੀ ਪੈਣ ਦੀ ਉਮੀਦ ਹੈ। ਤਾਪਮਾਨ 25 ਤੋਂ 35 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।
ਮੋਹਾਲੀ – ਹਲਕੇ ਬੱਦਲ ਰਹਿਣਗੇ, ਮੀਂਹ ਵੀ ਪੈਣ ਦੀ ਉਮੀਦ ਹੈ। ਤਾਪਮਾਨ 24 ਤੋਂ 34 ਡਿਗਰੀ ਦੇ ਵਿਚਕਾਰ ਰਹਿਣ ਦੀ ਉਮੀਦ ਹੈ।









