Home ਦੇਸ਼ ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆ ‘ਚ ਮੌਸਮ ਵਿਭਾਗ ਨੇ ਜਾਰੀ ਕੀਤਾ ਔਰੇਂਜ-ਯੈਲੋ...

ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆ ‘ਚ ਮੌਸਮ ਵਿਭਾਗ ਨੇ ਜਾਰੀ ਕੀਤਾ ਔਰੇਂਜ-ਯੈਲੋ ਅਲਰਟ

0

ਹਿਮਾਚਲ ਪ੍ਰਦੇਸ਼ : ਹਿਮਾਚਲ ਪ੍ਰਦੇਸ਼ ਦੇ ਕਈ ਖੇਤਰਾਂ ਵਿੱਚ ਪੰਜ ਦਿਨ ਭਾਰੀ ਮੀਂਹ ਦਾ ਔਰੇਂਜ-ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 2-3 ਦਿਨਾਂ ਦੌਰਾਨ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਆਗੇ ਵਧਣ ਦੀ ਸੰਭਾਵਨਾ ਹੈ। 21 ਜੂਨ ਤੋਂ 25 ਜੂਨ ਤੱਕ ਰਾਜ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਜ਼ਿਆਦਾ ਮੀਂਹ ਪੈਣ ਦੇ ਆਸਾਰ ਹਨ, ਜਦਕਿ ਨੀਚੇ ਪਹਾੜੀ/ਮੇਦਾਨੀ ਅਤੇ ਮੱਧ ਪਹਾੜੀ ਇਲਾਕਿਆਂ ਵਿੱਚ ਕੁਝ ਸਥਾਨਾਂ ‘ਤੇ ਭਾਰੀ ਮੀਂਹ ਹੋ ਸਕਦਾ ਹੈ। ਬੀਤੀ ਰਾਤ ਪੱਛਾਦ ਵਿੱਚ 7.4, ਸੁੰਦਰਨਗਰ 5.8, ਕਸੌਲੀ ਅਤੇ ਬਜੌਰਾ 3.0, ਜੋਤ 2.2, ਭਰਵਾਈਂ ਅਤੇ ਚੰਬਾ 2.0, ਸਾਂਗਲਾ 1.8, ਕੁਫਰੀ 1.0, ਕਲਪਾ 0.7, ਧੌਲਾਕੁਆਂ 0.5 ਅਤੇ ਸੋਲਨ ਵਿੱਚ 0.4 ਮੀਂਹ ਦਰਜ ਕੀਤਾ ਗਿਆ ਹੈ। ਅੱਜ ਰਾਜਧਾਨੀ ਸ਼ਿਮਲਾ ਅਤੇ ਆਸਪਾਸ ਦੇ ਹਿੱਸਿਆਂ ਵਿੱਚ ਮੌਸਮ ਖ਼ਰਾਬ ਬਣਿਆ ਹੋਇਆ ਹੈ।”

ਮੌਸਮ ਵਿਗਿਆਨੀ ਸ਼ੋਭਿਤ ਕਟਿਆਰ ਨੇ ਕਿਹਾ ਕਿ ਸੂਬੇ ਦੇ ਕੁਝ ਹਿੱਸਿਆਂ ਵਿੱਚ ਦੱਖਣ-ਪੱਛਮੀ ਮਾਨਸੂਨ ਦੇ ਅੱਗੇ ਵਧਣ ਲਈ ਹਾਲਾਤ ਅਨੁਕੂਲ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਵਾਰ ਮਾਨਸੂਨ ਹਿਮਾਚਲ ਵਿੱਚ ਚਾਰ ਤੋਂ ਪੰਜ ਦਿਨ ਪਹਿਲਾਂ ਪਹੁੰਚ ਜਾਵੇਗਾ।

ਹਿਮਾਚਲ ਵਿੱਚ ਮਾਨਸੂਨ ਦੇ ਦਾਖ਼ਲੇ ਦੀ ਆਮ ਤਾਰੀਖ 25 ਜੂਨ ਹੈ। ਸਾਲ 2024 ਵਿਚ, ਮਾਨਸੂਨ 27 ਜੂਨ ਨੂੰ ਦੋ ਦਿਨ ਦੀ ਦੇਰੀ ਨਾਲ ਪਹੁੰਚਿਆ ਸੀ। ਇਸ ਵਾਰ ਮਾਨਸੂਨ ਥੋੜ੍ਹਾ ਪਹਿਲਾਂ ਦਾਖ਼ਲ ਹੋਵੇਗਾ। ਮੌਨਸੂਨ ਦੇ ਦਾਖ਼ਲੇ ਤੋਂ ਪਹਿਲਾਂ ਹੀ ਸੂਬੇ ਵਿੱਚ ਚੰਗੀ ਬਾਰਿਸ਼ ਹੋਈ ਹੈ। ਇਸ ਨਾਲ ਤਾਪਮਾਨ ਵਿੱਚ ਵੀ ਕਮੀ ਆਈ ਹੈ ਅਤੇ ਪਹਾੜਾਂ ‘ਤੇ ਮੌਸਮ ਸੁਹਾਵਣਾ ਹੋ ਗਿਆ ਹੈ।

ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2 ਡਿਗਰੀ ਘੱਟ ਗਿਆ ਹੈ। ਚੰਬਾ ਵਿੱਚ ਤਾਪਮਾਨ ਵਿੱਚ ਵੱਧ ਤੋਂ ਵੱਧ 5.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇੱਥੇ ਤਾਪਮਾਨ 32.9 ਡਿਗਰੀ ਦਰਜ ਕੀਤਾ ਗਿਆ।

NO COMMENTS

LEAVE A REPLY

Please enter your comment!
Please enter your name here

Exit mobile version