ਸਪੋਰਟਸ ਨਿਊਜ਼ : ਮਾਲਦੀਵ ਟੂਰਿਜ਼ਮ ਐਸੋਸੀਏਸ਼ਨ (Maldives Tourism Association) ਅਤੇ ਇਸਦੇ ਮਾਰਕੀਟਿੰਗ ਅਤੇ ਪਬਲਿਕ ਰਿਲੇਸ਼ਨ ਕਾਰਪੋਰੇਸ਼ਨ (Public Relations Corporation) ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, ਮਾਲਦੀਵਜ਼ ਮਾਰਕੀਟਿੰਗ ਐਂਡ ਪਬਲਿਕ ਰਿਲੇਸ਼ਨਜ਼ ਕਾਰਪੋਰੇਸ਼ਨ (ਐਮ.ਐਮ.ਪੀ.ਆਰ.ਸੀ/ਵਿਜ਼ਿਟ ਮਾਲਦੀਵਜ਼) ਨੇ ਮਾਲਦੀਵਜ਼ ਐਸੋਸੀਏਸ਼ਨ ਆਫ ਟੂਰਿਜ਼ਮ ਇੰਡਸਟਰੀ (ਐਮ.ਏ.ਟੀ.ਆਈ) ਦੇ ਸਹਿਯੋਗ ਨਾਲ ਭਾਰਤੀ ਰਾਸ਼ਟਰੀ ਕ੍ਰਿਕਟ ਟੀਮ ਨੂੰ ਵਿਸ਼ੇਸ਼ ਅਤੇ ਖੁੱਲਾ ਸੱਦਾ ਦਿੱਤਾ ਗਿਆ ਹੈ। ਐਮ.ਐਮ.ਪੀ.ਆਰ.ਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ਕ ਇਬਰਾਹਿਮ ਸ਼ਿਉਰੀ ਅਤੇ ਐਮ.ਏ.ਟੀ.ਆਈ ਦੇ ਸਕੱਤਰ ਜਨਰਲ ਅਹਿਮਦ ਨਜ਼ੀਰ ਨੇ ਕਿਹਾ ਕਿ ਉਹ ਟੀਮ ਦੀ ਮੇਜ਼ਬਾਨੀ ਕਰਨ ਲਈ ਉਤਸੁਕ ਹਨ। ਸਾਨੂੰ ਤੁਹਾਡੀ ਮੇਜ਼ਬਾਨੀ ਕਰਨ ਅਤੇ ਤੁਹਾਡੇ ਠਹਿਰਨ ਦੌਰਾਨ ਯਾਦਗਾਰੀ ਪਲਾਂ, ਆਰਾਮ ਅਤੇ ਸ਼ਾਨਦਾਰ ਅਨੁਭਵਾਂ ਨੂੰ ਯਕੀਨੀ ਬਣਾਉਣ ‘ਤੇ ਮਾਣ ਹੋਵੇਗਾ।









