ਮੁੰਬਈ : ਹਾਲ ਹੀ ‘ਚ ਮਨੋਰੰਜਨ ਜਗਤ ਤੋਂ ਇਕ ਬੁਰੀ ਖਬਰ ਸਾਹਮਣੇ ਆਈ ਹੈ। ਮਲਿਆਲਮ ਫਿਲਮ ਨਿਰਮਾਤਾ ਐੱਮ. ਮੋਹਨ (Malayalam film producer M. Mohan) ਦਾ ਦੇਹਾਂਤ ਹੋ ਗਿਆ ਹੈ। ਉਹ ਇੱਕ ਨਿੱਜੀ ਹਸਪਤਾਲ ਵਿੱਚ ਉਮਰ ਸੰਬੰਧੀ ਬਿਮਾਰੀਆਂ ਦਾ ਇਲਾਜ ਕਰਵਾ ਰਹੇ ਸਨ ਅਤੇ 76 ਸਾਲ ਦੀ ਉਮਰ ਵਿੱਚ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਮਲਿਆਲਮ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ।
76 ਸਾਲਾ ਮੋਹਨ ਪਿਛਲੇ ਕੁਝ ਸਮੇਂ ਤੋਂ ਉਮਰ ਸੰਬੰਧੀ ਬਿਮਾਰੀ ਤੋਂ ਪੀੜਤ ਸਨ। ਮਈ ‘ਚ ਉਨ੍ਹਾਂ ਨੂੰ ਬ੍ਰੇਨ ਹੈਮਰੇਜ ਹੋ ਗਿਆ ਸੀ। ਉਨ੍ਹਾਂ ਦਾ ਕੋਚੀ ‘ਚ ਇਲਾਜ ਚੱਲ ਰਿਹਾ ਸੀ। ਹਾਲਾਂਕਿ ਉਹ ਇਨ੍ਹਾਂ ਬਿਮਾਰੀਆਂ ‘ਤੇ ਕਾਬੂ ਨਾ ਪਾ ਸਕੇ ਅਤੇ ਬੀਤੇ ਦਿਨ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਹ ਆਪਣੇ ਪਿੱਛੇ ਪਤਨੀ ਅਨੁਪਮਾ ਅਤੇ ਦੋ ਪੁੱਤਰ ਉਪੇਂਦਰ ਮੋਹਨ ਅਤੇ ਪੁਰੰਦਰ ਮੋਹਨ ਛੱਡ ਗਏ ਹਨ।
ਐੱਮ. ਮੋਹਨ ਦਾ ਸੰਸਕਾਰ ਬੁੱਧਵਾਰ ਨੂੰ ਯਾਨੀ ਅੱਜ ਉਨ੍ਹਾਂ ਦੇ ਗ੍ਰਹਿ ਨਗਰ ਏਰਨਾਕੁਲਮ ‘ਚ ਕੀਤਾ ਜਾਵੇਗਾ।
ਤੁਹਾਨੂੰ ਦੱਸ ਦੇਈਏ ਕਿ ਦਿੱਗਜ ਮਲਿਆਲਮ ਫਿਲਮ ਨਿਰਮਾਤਾ ਐਮ. ਮੋਹਨ ਨੇ 1970 ਦੇ ਦਹਾਕੇ ਦੇ ਅਖੀਰ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀਆਂ ਸਭ ਤੋਂ ਵਧੀਆ ਫਿਲਮਾਂ ਵਿੱਚ ‘ਇਦਵੇਲਾ’, ‘ਵਿਦਾ ਪਰਯੁਮ ਮੁਨਪੇ’, ‘ਅਲੋਲਮ’, ‘ਤੀਰਥਮ’, ‘ਮੁਖਮ’, ‘ਅੰਗਨੇ ਓਰੂ ਅਵਧਿਕਲਥੁ’, ‘ਪਕਸ਼ੇ’ ਅਤੇ ‘ਮੰਗਲਮ ਨੇਰੁੰਨੂ’ ਵਰਗੀਆਂ ਫਿਲਮਾਂ ਸ਼ਾਮਲ ਹਨ। 1978 ‘ਚ ਉਨ੍ਹਾਂ ਨੇ ‘ਵਡਕਾ ਵੀਡੂ’ ਨਾਲ ਆਪਣੇ ਨਿਰਦੇਸ਼ਕ ਵਜੋਂ ਸ਼ੁਰੂਆਤ ਕੀਤੀ ਸੀ। ਨਿਰਦੇਸ਼ਨ ਤੋਂ ਇਲਾਵਾ ਮੋਹਨ ਨੇ ਪੰਜ ਫਿਲਮਾਂ ‘ਏਂਜਿਨ ਓਰੂ ਅਵਦੀਕਲਥੁ’, ‘ਮੁਖਮ’, ‘ਸ਼ਰੂਤੀ’, ‘ਅਲੋਲਮ’ ਅਤੇ ‘ਵਿਦਾ ਪਰਯੁਮ ਮੁਨਪੇ’ ਵੀ ਲਿਖੀਆਂ ਸੀ।
