Monday, June 8, 2026
Google search engine
Homeਪੰਜਾਬਟਿੱਪਰ ਡਰਾਈਵਰ ਦੀ ਲਾਪਰਵਾਹੀ ਨਾਲ ਵੱਡਾ ਹਾਦਸਾ, 6 ਬਿਜਲੀ ਖੰਭੇ ਟੁੱਟੇ ਤੇ...

ਟਿੱਪਰ ਡਰਾਈਵਰ ਦੀ ਲਾਪਰਵਾਹੀ ਨਾਲ ਵੱਡਾ ਹਾਦਸਾ, 6 ਬਿਜਲੀ ਖੰਭੇ ਟੁੱਟੇ ਤੇ ਘੰਟਿਆਂ ਲੱਗਾ ਰਿਹਾ ਜਾਮ

ਡੇਰਾ ਬਾਬਾ ਨਾਨਕ: ਡੇਰਾ ਬਾਬਾ ਨਾਨਕ ਦੇ ਸਰਹੱਦੀ ਇਲਾਕੇ ਵਿੱਚ ਇੱਕ ਟਿੱਪਰ ਡਰਾਈਵਰ ਦੀ ਲਾਪਰਵਾਹੀ ਕਾਰਨ ਵੱਡਾ ਹਾਦਸਾ ਵਾਪਰ ਗਿਆ, ਜਿਸ ਨਾਲ ਬਿਜਲੀ ਪ੍ਰਬੰਧ ਅਤੇ ਆਵਾਜਾਈ ਦੋਵੇਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਇਹ ਘਟਨਾ ਪਿੰਡ ਤਲਵੰਡੀ ਰਮਾ ਦੇ ਨੇੜੇ ਵਾਪਰੀ, ਜਿੱਥੇ ਮਿੱਟੀ ਸੁੱਟਣ ਆਏ ਇੱਕ ਤੇਜ਼ ਰਫ਼ਤਾਰ ਟਿੱਪਰ ਦਾ ਜੈੱਕ ਉੱਪਰ ਹੀ ਰਹਿ ਗਿਆ ਅਤੇ ਉਹ ਹਾਈ-ਵੋਲਟੇਜ ਬਿਜਲੀ ਤਾਰਾਂ ਨਾਲ ਟਕਰਾ ਗਿਆ। ਇਸ ਟੱਕਰ ਨਾਲ ਬਿਜਲੀ ਦੇ ਕਰੀਬ 6 ਖੰਭੇ ਜੜ੍ਹੋਂ ਉੱਖੜ ਕੇ ਸੜਕ ‘ਤੇ ਡਿੱਗ ਪਏ।

ਹਾਦਸੇ ਤੋਂ ਬਾਅਦ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਲੋਕਾਂ ਨੂੰ ਕਈ ਘੰਟਿਆਂ ਤੱਕ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਖੁਸ਼ਕਿਸਮਤੀ ਨਾਲ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਸਰਕਾਰੀ ਸੰਪਤੀ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਟਿੱਪਰ ਡਰਾਈਵਰ ਮਿੱਟੀ ਖਾਲੀ ਕਰਨ ਤੋਂ ਬਾਅਦ ਜੈੱਕ ਹੇਠਾਂ ਕਰਨਾ ਭੁੱਲ ਗਿਆ ਸੀ। ਜਿਵੇਂ ਹੀ ਉਹ ਗੱਡੀ ਅੱਗੇ ਲੈ ਕੇ ਗਿਆ ਤਾਂ ਉੱਚਾ ਜੈੱਕ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ। ਟੱਕਰ ਇੰਨੀ ਜ਼ੋਰਦਾਰ ਸੀ ਕਿ ਇੱਕ ਤੋਂ ਬਾਅਦ ਇੱਕ ਛੇ ਖੰਭੇ ਡਿੱਗਦੇ ਚਲੇ ਗਏ। ਹਾਦਸੇ ਮਗਰੋਂ ਡਰਾਈਵਰ ਟਿੱਪਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ।

ਇਸ ਘਟਨਾ ਤੋਂ ਬਾਅਦ ਲੋਕਾਂ ਨੇ ਪ੍ਰਸ਼ਾਸਨ ਅਤੇ ਬਿਜਲੀ ਬੋਰਡ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਘਟਨਾ ਤੋਂ ਕਾਫੀ ਦੇਰ ਬਾਅਦ ਤੱਕ ਕੋਈ ਵੀ ਬਿਜਲੀ ਵਿਭਾਗ ਦਾ ਅਧਿਕਾਰੀ ਮੌਕੇ ‘ਤੇ ਨਹੀਂ ਪਹੁੰਚਿਆ। ਜਦੋਂ ਮੀਡੀਆ ਵੱਲੋਂ ਸਬੰਧਤ ਜੇ.ਈ. ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਪਹਿਲਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਬਾਅਦ ਵਿੱਚ ਉਨ੍ਹਾਂ ਨੇ ਕਰਮਚਾਰੀ ਭੇਜਣ ਦਾ ਭਰੋਸਾ ਦਿੱਤਾ।

RELATED ARTICLES
- Advertisment -
Google search engine
Google search engine
Google search engine

Most Popular

Recent Comments