Home ਮਨੋਰੰਜਨ ਬਾਲੀਵੁੱਡ ਕਪਲ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦੇ ਘਰ ਆਈ ਨੰਨ੍ਹੀ ਪਰੀ

ਬਾਲੀਵੁੱਡ ਕਪਲ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਦੇ ਘਰ ਆਈ ਨੰਨ੍ਹੀ ਪਰੀ

0

ਮੁੰਬਈ : ਬਾਲੀਵੁੱਡ ਕਪਲ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਦੇ ਪ੍ਰਸ਼ੰਸਕ ਜਿਸ ਪਲ ਦਾ ਇੰਤਜ਼ਾਰ ਕਰ ਰਹੇ ਸਨ ਉਹ ਆਖਰਕਾਰ ਆ ਗਿਆ ਹੈ। ਕਿਆਰਾ ਅਤੇ ਸਿਧਾਰਥ ਮਾਪੇ ਬਣ ਗਏ ਹਨ। ਜੀ ਹਾਂ, ਜਾਣਕਾਰੀ ਅਨੁਸਾਰ, ਕਿਆਰਾ ਨੇ ਇੱਕ ਧੀ ਨੂੰ ਜਨਮ ਦਿੱਤਾ ਹੈ।

ਘਰ ਵਿੱਚ ਲਕਸ਼ਮੀ ਦੇ ਆਉਣ ਨਾਲ ਪੂਰਾ ਪਰਿਵਾਰ ਖੁਸ਼ ਹੈ। ਉਨ੍ਹਾਂ ਦੀ ਨੰਨ੍ਹੀ ਪਰੀ ਨੇ ਬੀਤੇ ਦਿਨ ਮੁੰਬਈ ਦੇ ਇੱਕ ਹਸਪਤਾਲ ਵਿੱਚ ਜਨਮ ਲਿਆ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਦੇ ਸੰਦੇਸ਼ਾਂ ਦਾ ਹੜ੍ਹ ਆ ਗਿਆ ਹੈ। ਹਰ ਕੋਈ ਇਸ ਪਿਆਰੀ ਖ਼ਬਰ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ ਅਤੇ ਹੋਰ ਅਪਡੇਟਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।

ਤਹਾਨੂੰ ਦੱਸ ਦਈਏ ਕਿ ਇਸ ਕਪਲ ਨੇ ਆਪਣੀ ਦੂਜੀ ਵੈਡਿੰਗ ਐਨੀਵਰਸਰੀ ਤੋਂ ਕੁਝ ਦਿਨ ਬਾਅਦ, 28 ਫਰਵਰੀ ਨੂੰ ਗਰਭ ਅਵਸਥਾ ਦਾ ਐਲਾਨ ਕੀਤਾ ਸੀ। ਇਸ ਪੋਸਟ ਵਿੱਚ, ਦੋਵਾਂ ਨੇ ਆਪਣੇ ਹੱਥਾਂ ਵਿੱਚ ਛੋਟੇ ਬੁਣੇ ਹੋਏ ਮੋਜ਼ੇ ਫੜੇ ਹੋਏ ਸਨ ਜੋ ਇਸ ਨਵੀਂ ਜ਼ਿੰਦਗੀ ਦੀ ਇੱਕ ਪਿਆਰੀ ਝਲਕ ਸੀ। ਤਸਵੀਰ ਸਾਂਝੀ ਕਰਦੇ ਹੋਏ, ਕਪਲ ਨੇ ਲਿਖਿਆ: ‘ਸਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਤੋਹਫ਼ਾ ਜਲਦੀ ਆ ਰਿਹਾ ਹੈ।’

ਇਹ ਖੁਸ਼ਖਬਰੀ ਉਸ ਸਮੇਂ ਆਈ ਹੈ ਜਦੋਂ ਕੁਝ ਦਿਨ ਪਹਿਲਾਂ ਕਿਆਰਾ ਅਡਵਾਨੀ ਨੂੰ ਮੁੰਬਈ ਦੇ ਇੱਕ ਕਲੀਨਿਕ ਦੇ ਬਾਹਰ ਦੇਖਿਆ ਗਿਆ ਸੀ। ਉਸ ਸਮੇਂ ਉਨ੍ਹਾਂ ਦੇ ਮਾਤਾ-ਪਿਤਾ ਅਤੇ ਪਤੀ ਸਿਧਾਰਥ ਮਲਹੋਤਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਗਰਭ ਅਵਸਥਾ ਦੀ ਘੋਸ਼ਣਾ ਤੋਂ ਬਾਅਦ, ਕਿਆਰਾ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ ਸੀ ਅਤੇ ਆਪਣੀ ਨਿੱਜਤਾ ਬਣਾਈ ਰੱਖਣ ਲਈ ਇੱਕ ਵੱਡੀ ਛੱਤਰੀ ਦੇ ਪਿੱਛੇ ਲੁਕਦੀ ਦਿਖਾਈ ਦਿੱਤੀ ਸੀ। ਹੁਣ ਜਦੋਂ ਉਨ੍ਹਾਂ ਦੀ ਧੀ ਦਾ ਜਨਮ ਹੋਇਆ ਹੈ, ਤਾਂ ਉਨ੍ਹਾਂ ਨੂੰ ਪ੍ਰਸ਼ੰਸਕਾਂ ਅਤੇ ਮਸ਼ਹੂਰ ਹਸਤੀਆਂ ਤੋਂ ਲਗਾਤਾਰ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਮਿਲ ਰਹੀਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version