ਕੇਦਾਰਨਾਥ ’ਚ ਬੱਦਲ ਫਟਣ ਕਾਰਨ ਲਗਭਗ 150 ਮੀਟਰ ਤੱਕ ਖਿਸਕੀ ਜ਼ਮੀਨ, ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ

0
36

ਉੱਤਰਾਖੰਡ : ਕੇਦਾਰਨਾਥ ਧਾਮ ਦੀ ਪੈਦਲ ਯਾਤਰਾ ਦੇ ਦੌਰਾਨ ਅੱਜ ਯਾਨੀ 11 ਸਤੰਬਰ ਦੀ ਸਵੇਰ ਨੂੰ ਅਚਾਨਕ ਮੌਸਮ ਵਿਗੜ ਗਿਆ। ਚਿਰਬਾਸਾ ਹੈਲੀਪੈਡ ਦੇ ਨੇੜੇ ਬੱਦਲ ਫਟਣ ਕਾਰਨ ਲਗਭਗ 150 ਮੀਟਰ ਤੱਕ ਜ਼ਮੀਨ ਖਿਸਕ ਗਈ। ਪਹਾੜੀ ਤੋਂ ਮਲਬਾ ਅਤੇ ਵੱਡੇ-ਵੱਡੇ ਪੱਥਰ ਸੜਕ ‘ਤੇ ਆ ਗਏ। ਸੁਰੱਖਿਆ ਕਾਰਨਾਂ ਕਰਕੇ ਕੇਦਾਰਨਾਥ ਯਾਤਰਾ ਨੂੰ ਕੁਝ ਸਮੇਂ ਦੇ ਲਈ ਰੋਕਣਾ ਪਿਆ।

ਘਟਨਾ ਦੀ ਜਾਣਕਾਰੀ ਮਿਲਦੇ ਹੀ, ਪ੍ਰਸ਼ਾਸਨ ਅਤੇ ਆਫ਼ਤ ਪ੍ਰਬੰਧਨ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਤੁਰੰਤ ਰਸਤੇ ਤੋਂ ਮਲਬਾ ਅਤੇ ਪੱਥਰ ਹਟਾਉਣੇ ਸ਼ੁਰੂ ਕਰ ਦਿੱਤੇ। ਆਫ਼ਤ ਪ੍ਰਬੰਧਨ ਅਧਿਕਾਰੀ ਨੰਦਨ ਸਿੰਘ ਰਾਜਵਾਰ ਨੇ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।

ਪੈਦਲ ਯਾਤਰੀਆਂ ਦੀ ਆਵਾਜਾਈ ਮੁੜ ਸ਼ੁਰੂ, ਘੋੜੇ ਅਤੇ ਖੱਚਰਾਂ ਦੀ ਆਵਾਜਾਈ ‘ਤੇ ਪਾਬੰਦੀ

ਸੁਰੱਖਿਆ ਜਾਂਚ ਅਤੇ ਮਲਬਾ ਹਟਾਉਣ ਤੋਂ ਬਾਅਦ, ਪੈਦਲ ਯਾਤਰੀਆਂ ਦੀ ਆਵਾਜਾਈ ਇੱਕ ਵਾਰ ਫਿਰ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਹਾਲਾਂਕਿ, ਘੋੜੇ ਅਤੇ ਖੱਚਰਾਂ ਦੀ ਆਵਾਜਾਈ ਫਿਲਹਾਲ ਬੰਦ ਰੱਖੀ ਗਈ ਹੈ। ਪਹਾੜ ਤੋਂ ਪੱਥਰ ਡਿੱਗਣ ਦੀ ਸੰਭਾਵਨਾ ਦੇ ਮੱਦੇਨਜ਼ਰ, ਪ੍ਰਸ਼ਾਸਨ ਇਸ ਰਸਤੇ ‘ਤੇ ਲਗਾਤਾਰ ਨਿਗਰਾਨੀ ਕਰ ਰਿਹਾ ਹੈ।

ਪ੍ਰਸ਼ਾਸਨ ਦੀਆਂ ਟੀਮਾਂ ਸੜਕ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਆਮ ਬਣਾਉਣ ਵਿੱਚ ਜੁੱਟੀ ਹੋਈ ਹੈ। ਯਾਤਰੀਆਂ ਨੂੰ ਮੌਸਮ ਦੀ ਸਥਿਤੀ ਨੂੰ ਦੇਖਦੇ ਹੋਏ ਵਾਧੂ ਸਾਵਧਾਨੀ ਵਰਤਨ ਦੀ ਅਪੀਲ ਕੀਤੀ ਗਈ ਹੈ।

ਕਈ ਜ਼ਿਲ੍ਹਿਆਂ ਵਿੱਚ ਮੀਂਹ ਦਾ ਅਲਰਟ

ਮੌਸਮ ਵਿਭਾਗ ਨੇ ਉੱਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਵਿੱਚ ਗਰਜ –ਚਮਕ ਦੇ ਨਾਲ ਮੀਂਹ ਦੀ ਸੰਭਾਵਾ ਜਤਾਈ ਹੈ। ਦੇਹਰਾਦੂਨ, ਟਿਹਰੀ, ਰੁਦਰਪ੍ਰਯਾਗ, ਚਮੋਲੀ, ਨੈਨੀਤਾਲ, ਬਾਗੇਸ਼ਵਰ ਅਤੇ ਪਿਥੌਰਾਗੜ੍ਹ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਦੀ ਵੀ ਉਮੀਦ ਹੈ। ਕਈ ਇਲਾਕਿਆਂ ਵਿੱਚ ਬਿਜਲੀ ਡਿੱਗਣ ਅਤੇ ਤੇਜ਼ ਤੋਂ ਬਹੁਤ ਤੇਜ਼ ਮੀਂਹ ਪੈਣ ਦੀ ਵੀ ਸੰਭਾਵਨਾ ਜਤਾਈ ਗਈ ਹੈ।

ਇਸ ਤੋਂ ਪਹਿਲਾਂ, ਬੀਤੇ ਦਿਨ, ਰਾਜ ਦੇ 10 ਜ਼ਿਲ੍ਹਿਆਂ ਵਿੱਚ ਮੀਂਹ ਦਰਜ ਕੀਤਾ ਗਿਆ। ਨੈਨੀਤਾਲ ਦੇ ਕੋਟਾਬਾਗ ਇਲਾਕੇ ਵਿੱਚ ਮੀਂਹ ਤੋਂ ਬਾਅਦ ਕਈ ਨਾਲੀਆਂ ਭਰ ਗਈਆਂ। ਤੇਜ਼ ਵਹਾਅ ਵਿੱਚ ਇੱਕ ਨਿੱਜੀ ਬੱਸ ਫਸ ਗਈ, ਜਿਸ ਵਿੱਚ ਲਗਭਗ 20 ਯਾਤਰੀ ਸਵਾਰ ਸਨ। ਇਸ ਦੌਰਾਨ ਇੱਕ ਸਾਈਕਲ ਸਵਾਰ ਨੌਜਵਾਨ ਨੂੰ ਵੀ ਤੇਜ਼ ਕਰੰਟ ਵਿੱਚ ਫਸਦੇ ਦੇਖਿਆ ਗਿਆ। ਪਾਣੀ ਦਾ ਪੱਧਰ ਵਧਣ ਕਾਰਨ, 20 ਤੋਂ ਵੱਧ ਵਾਹਨ ਮੌਕੇ ‘ਤੇ ਰੁਕ ਗਏ ਅਤੇ ਪਾਣੀ ਦੇ ਵਹਾਅ ਦੇ ਘੱਟਣ ਦੀ ਉਡੀਕ ਕਰਨੀ ਪਈ।

LEAVE A REPLY

Please enter your comment!
Please enter your name here