ਜਾਣੋ ਖਾਲੀ ਪੇਟ ਲਸਣ ਖਾਣ ਦੇ ਹੈਰਾਨੀਜਨਕ ਫਾਇਦੇ

0
108

Health News : ਅੱਜ ਕੱਲ੍ਹ ਤੰਦਰੁਸਤ ਰਹਿਣ ਦੇ ਲਈ ਲੋਕ ਆਪਣੀ ਖੁਰਾਕ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰਦੇ ਹਨ। ਆਪਣੀ ਡਾਈਟ ਵਿੱਚ ਕਈ ਚੀਜ਼ਾਂ ਸ਼ਾਮਲ ਕਰਦੇ ਹਨ। ਜੇ ਤੁਸੀਂ ਖਾਲੀ ਪੇਟ ਲੱਸਣ ਖਾਂਦੇ ਹੋ ਤਾਂ ਇਸ ਨਾਲ ਤੁਹਾਡੀ ਸਿਹਤ ਨੂੰ ਕਈ ਫਾਇਦੇ ਮਿਲਦੇ ਹਨ। ਜ਼ਰੂਰੀ ਪੌਸ਼ਕ ਤੱਤਾਂ ਨਾਲ ਭਰਪੂਰ ਲੱਸਣ ਸਿਹਤ ਲਾਭਾਂ ਦਾ ਇੱਕ ਪਾਵਰਹਾਊਸ ਹੈ। ਦਰਅਸਲ ਲੱਸਣ ਸਾਡੇ ਸਰੀਰ ਲਈ ਇੱਕ ਕੁਦਰਤੀ ਐਂਟੀ ਬਾਇਓਟਿਕ ਦੀ ਤਰ੍ਹਾਂ ਕੰਮ ਕਰਦਾ ਹੈ। ਲੱਸਣ ਵਿੱਚ ਭਰਪੂਰ ਮਾਤਰਾ ਵਿੱਚ ਵਿਟਾਮਿਨ ਸੀ, A ਤੇ B ਦੇ ਨਾਲ ਮੈਗਨੀਸ਼ੀਅਮ, ਕੈਲਸ਼ੀਅਮ, ਜ਼ਿੰਕ, ਸੇਲੇਨੀਅਮ ਪਾਇਆ ਜਾਂਦਾ ਹੈ। ਆਓ ਜਾਣਦੇ ਹਾਂ ਸਵੇਰੇ ਖਾਲੀ ਪੇਟ ਲੱਸਣ ਖਾਣ ਨਾਲ ਕੀ ਹੁੰਦਾ ਹੈ ਅਤੇ ਇੱਕ ਦਿਨ ਵਿੱਚ ਕਿੰਨਾ ਲੱਸਣ ਖਾਣਾ ਚਾਹੀਦਾ ਹੈ।

ਦਿਲ ਦੀ ਸਿਹਤ ਲਈ ਸਭ ਤੋਂ ਵਧੀਆ, ਕਬਜ਼ ਤੋਂ ਮਿਲਦੀ ਹੈ ਰਾਹਤ
ਲਸਣ ਖਾਣ ਦੀ ਗੱਲ ਕਰੀਏ ਤਾਂ ਇਹ ਪੇਟ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਡਾਇਰੀਆ (ਦਸਤ) ਅਤੇ ਕਬਜ਼ ਦੀ ਰੋਕਥਾਮ ਲਈ ਬਹੁਤ ਲਾਭਦਾਇਕ ਹੈ। ਪਾਣੀ ਉਬਾਲਕੇ ਉਸ ਵਿੱਚ ਲੱਸਣ ਪਾ ਲਓ। ਖਾਲੀ ਪੇਟ ਇਸ ਪਾਣੀ ਨੂੰ ਪੀਣ ਨਾਲ ਡਾਇਰੀਆ ਅਤੇ ਕਬਜ ਤੋਂ ਆਰਾਮ ਮਿਲਦਾ ਹੈ। ਲੱਸਣ ਦਿਲ ਨਾਲ ਸਬੰਧ ਸਮੱਸਿਆਵਾਂ ਨੂੰ ਵੀ ਦੂਰ ਕਰਦਾ ਹੈ। ਲੱਸਣ ਖਾਣ ਨਾਲ ਖੂਨ ਦਾ ਜਮਾਓ ਨਹੀਂ ਹੁੰਦਾ ਅਤੇ ਦਿਲ ਦਾ ਦੌਰਾ ਪੈਣ ਦਾ ਖਤਰਾ ਘੱਟ ਹੁੰਦਾ ਹੈ। ਖਾਲੀ ਪੇਟ ਲਸਣ ਚਬਾਉਣ ਨਾਲ ਤੁਹਾਡੀ ਪਚਨ ਸ਼ਕਤੀ ਚੰਗੀ ਰਹਿੰਦੀ ਹੈ ਅਤੇ ਭੁੱਖ ਵੀ ਲੱਗਦੀ ਹੈ।

ਡਿਟਾਕਸੀਫਾਇਰ ਦੀ ਤਰ੍ਹਾਂ ਕੰਮ ਕਰਦਾ ਹੈ
ਲੱਸਣ ਇੱਕ ਕੁਦਰਤੀ ਡਿਟਾਕਿਸਫਾਇਰ ਹੈ, ਜੋ ਸਰੀਰ ਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਐਲੀਸਿਨ ਲੀਵਰ ਦੇ ਕਾਰਜ ਨੂੰ ਵਧਾਉਂਦਾ ਹੈ, ਜਿਸ ਨਾਲ ਇਹ ਖੂਨ ਦੇ ਪ੍ਰਵਾਹ ਤੋਂ ਨੁਕਸਾਨਦੇਹ ਪਦਾਰਥਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਬਾਹਰ ਕੱਢ ਸਕਦਾ ਹੈ। ਰੈਗੂਲਰ ਡਿਟਾਕਸੀਫਿਕੇਸ਼ਨ ਸੋਜਿਸ਼ ਨੂੰ ਘੱਟ ਕਰਦਾ ਹੈ ਤੇ ਸਕਿਨ ਨੂੰ ਸਾਫ ਕਰਨ ਤੇ ਊਰਜਾ ਦੇ ਪੱਧਰ ਨੂੰ ਵਧਾਉਣ ਵਿਚ ਯੋਗਦਾਨ ਦੇ ਸਕਦਾ ਹੈ।

ਵਧਾਉਂਦਾ ਹੈ ਇਮਊਨਿਟੀ
ਲੱਸਣ ਰੋਗ ਰੋਕੂ ਸਮਰੱਥਾ ਵਧਾਉਣ ਵਿੱਚ ਫਾਇਦੇਮੰਦ ਹੈ। ਇਸ ਵਿੱਚ ਏਲੀਸਿਨ ਦੀ ਕਾਫੀ ਮਾਤਰਾ ਹੁੰਦੀ ਹੈ ਜੋ ਕਿ ਇੱਕ ਗੰਧਕ ਮਿਸ਼ਰਣ ਹੈ। ਐਲੀਸਿਨ ਚਿੱਟੇ ਰਕਤਾਣੂਆਂ ਦੀ ਗਤੀਵਿਧੀ ਨੂੰ ਵਧਾਉਂਦਾ ਹੈ, ਜੋ ਸਰੀਰ ਨੂੰ ਸੰਕਰਮਣ ਅਤੇ ਨੁਕਸਾਨਦੇਹ ਕੀਟਾਣੂਆਂ ਤੋਂ ਬਚਾਉਣ ਲਈ ਮਹੱਤਵਪੂਰਨ ਹਨ। ਸਵੇਰੇ ਲੱਸਣ ਦਾ ਸੇਵਨ ਕਰਨ ਨਾਲ ਤੁਸੀਂ ਆਪਣੀ ਰੋਗ ਰੋਕੂ ਪ੍ਰਣਾਲੀ ਨੂੰ ਕੁਦਰਤੀ ਤੌਰ ਤੋਂ ਮਜ਼ਬੂਤ ਬਣਾਉਂਦੇ ਹੋ ਜਿਸ ਨਾਲ ਬੀਮਾਰੀਆਂ ਨਾਲ ਲੜਨ ਵਿੱਚ ਮਦਦ ਮਿਲਦੀ ਹੈ।

ਲੱਸਣ ਖਾਣ ਦਾ ਸਹੀ ਤਰੀਕਾ
ਸਵੇਰੇ ਉਠ ਕੇ 2-2 ਕਲੀਆਂ ਲੱਸਣ ਦੀਆਂ ਖਾ ਲਓ। ਤੁਸੀਂ ਚਾਹੋ ਤਾਂ ਇਸ ਨੂੰ ਭੁੰਨ ਕੇ ਖਾ ਸਕਦੇ ਹੋ। ਜੇਕਰ ਤੁਹਾਨੂੰ ਇਸ ਦੀ ਤਾਸੀਰ ਕੁਝ ਜ਼ਿਆਦਾ ਗਰਮ ਲੱਗ ਰਹੀ ਹੈ ਤਾਂ ਸੌਣ ਤੋਂ ਪਹਿਲਾਂ ਪਾਣੀ ਵਿੱਚ ਲੱਸਣ ਨੂੰ ਭਿਉਂ ਦਿਓ ਅਤੇ ਸਵੇਰੇ ਇਸ ਦਾ ਸੇਵਨ ਕਰ ਲਓ।

LEAVE A REPLY

Please enter your comment!
Please enter your name here