ਕਪਿਲ ਸ਼ਰਮਾ ਪਤਨੀ ਗਿੰਨੀ ਨਾਲ ਪਹੁੰਚੇ ਜਲੰਧਰ ,ਚਖਿਆ ਹਾਰਟ ਅਟੈਕ ਪਰਾਂਠੇ ਦਾ ਸਵਾਦ

0
253

ਜਲੰਧਰ: ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ (Famous comedian Kapil Sharma) ਆਪਣੀ ਪਤਨੀ ਗਿੰਨੀ ਚਤਰਥ ਨਾਲ ਜਲੰਧਰ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਮਾਡਲ ਟਾਊਨ ਦੇ ਮਸ਼ਹੂਰ ਹਾਰਟ ਅਟੈਕ ਦੇਸੀ ਘਿਓ ਦੇ ਪਰਾਂਠੇ ਦਾ ਸਵਾਦ ਲਿਆ।

ਕਪਿਲ ਸ਼ਰਮਾ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ‘ਤੇ ਹਾਰਟ ਅਟੈਕ ਵਾਲੇ ਪਰਾਠੇ ਦੀ ਵੀਡੀਓ ਦੇਖਣ ਤੋਂ ਬਾਅਦ ਮੈਂ ਇੱਥੇ ਆ ਕੇ ਪਰਾਂਠੇ ਦਾ ਸਵਾਦ ਲੈਣਾ ਚਾਹੁੰਦਾ ਸੀ। ਕਪਿਲ ਅਤੇ ਉਨ੍ਹਾਂ ਦੀ ਪਤਨੀ ਨੇ ਗੱਡੀ ‘ਚ ਬੈਠਕੇ ਪਰਾਂਠੇ ਖਾਧੇ ਅਤੇ ਫਿਰ ਸੜਕ ‘ਤੇ ਗਰਮ ਚਾਹ ਦਾ ਮਜ਼ਾ ਲਿਆ। ਕਪਿਲ ਨੇ ਵੀਰ ਦਵਿੰਦਰ ਦੇ ਹਾਰਟ ਅਟੈਕ ਵਾਲੇ ਪਰਾਂਠੇ ਦੀ ਵੀ ਤਾਰੀਫ ਕੀਤੀ। ਦੱਸ ਦੇਈਏ ਕਿ ਕਪਿਲ ਸ਼ਰਮਾ ਦਾ ਸਹੁਰਾ ਘਰ ਜਲੰਧਰ ‘ਚ ਹੀ ਹੈ।

LEAVE A REPLY

Please enter your comment!
Please enter your name here