ਅੱਜ ਭਾਰਤ ਬੰਦ ਦੌਰਾਨ ਜਲੰਧਰ ਪੁਲਿਸ ਨੇ ਵਧਾਈ ਸਖ਼ਤੀ

0
85

ਪੰਜਾਬ : ਸੁਪਰੀਮ ਕੋਰਟ  (The Supreme Court) ਦੇ ਫ਼ੈਸਲੇ ਦੇ ਵਿਰੋਧ ‘ਚ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਸਵੇਰੇ ਹੀ ਪੁਲਿਸ ਨੇ ਸਖ਼ਤੀ ਵਧਾ ਦਿੱਤੀ ਹੈ। ਭਾਰਤ ਬੰਦ ਦੌਰਾਨ ਜਲੰਧਰ ਦੇ ਮੁੱਖ ਚੌਰਾਹਿਆਂ ਨੂੰ ਬੰਦ ਕਰਨ ਲਈ ਪੁਲਿਸ ਨੇ ਸੜਕ ’ਤੇ ਬੈਠੇ ਲੋਕਾਂ ਨੂੰ ਚੁੱਕ ਲਿਆ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਪਠਾਨਕੋਟ ਚੌਂਕ ‘ਚ ਲੋਕਾਂ ਵੱਲੋਂ ਮੁੱਖ ਮਾਰਗ ਨੂੰ ਬੰਦ ਕਰਨ ਦਾ ਪੁਲਿਸ ਨੇ ਵਿਰੋਧ ਕੀਤਾ ਅਤੇ ਧਰਨਾ ਖਤਮ ਕਰਵਾ ਦਿੱਤੀ।

ਇਸ ਬਾਰੇ ਪੁਲਿਸ ਨੇ ਕਿਹਾ ਕਿ ਜੇਕਰ ਲੋਕ ਰੋਸ ਪ੍ਰਦਰਸ਼ਨ ਕਰਨਾ ਚਾਹੁੰਦੇ ਹਨ ਤਾਂ ਉਹ ਸੜਕ ਦੇ ਕਿਨਾਰੇ ਹੀ ਕਰਨ ਨਾ ਕਿ ਸੜਕ ਦੇ ਵਿਚਕਾਰ। ਪਠਾਨਕੋਟ ਚੌਂਕ ’ਤੇ ਧਰਨੇ ਕਾਰਨ ਅੰਮ੍ਰਿਤਸਰ ਦਿੱਲੀ ਹਾਈਵੇ ’ਤੇ ਲੰਮਾ ਜਾਮ ਲੱਗ ਗਿਆ। ਜਦੋਂ ਪੁਲਿਸ ਨੇ ਇਸ ਦਾ ਵਿਰੋਧ ਕੀਤਾ ਤਾਂ ਪ੍ਰਦਰਸ਼ਨਕਾਰੀ ਕੁਝ ਦੇਰ ਲਈ ਖੜ੍ਹੇ ਹੋ ਗਏ ਅਤੇ ਫਿਰ ਸੜਕ ’ਤੇ ਬੈਠ ਗਏ।

LEAVE A REPLY

Please enter your comment!
Please enter your name here