ਜਲੰਧਰ ਨੇ ਇਨ੍ਹਾਂ ਇਲਾਕਿਆਂ ‘ਚ ਚੱਪਲਾਂ ਤੇ ਜੁੱਤੀਆਂ ਦੀਆਂ ਦੁਕਾਨਾਂ ਰਹਿਣਗੀਆਂ ਬੰਦ

0
47

ਜਲੰਧਰ : ਥੋਕ ਜੁੱਤੀ ਵਪਾਰੀ ਐਸੋਸੀਏਸ਼ਨ ਨੇ ਇੱਕ ਮੀਟਿੰਗ ਦਾ ਆਯੋਜਨ ਕੀਤਾ, ਜਿਸਦੀ ਪ੍ਰਧਾਨਗੀ ਪ੍ਰਧਾਨ ਦਵਿੰਦਰ ਸਿੰਘ ਮਨਚੰਦਾ ਨੇ ਕੀਤੀ, ਜਿਨ੍ਹਾਂ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਕਾਰਨ ਅਟਾਰੀ ਬਾਜ਼ਾਰ, ਪੰਜਪੀਰ ਬਾਜ਼ਾਰ, ਰਸਤਾ ਮੁਹੱਲਾ, ਬਾਰਟਨ ਬਾਜ਼ਾਰ, ਭਗਤ ਸਿੰਘ ਚੌਕ, ਪ੍ਰਤਾਪ ਬਾਗ ਅਤੇ ਨੇੜਲੇ ਇਲਾਕਿਆਂ ਵਿੱਚ ਸਥਿਤ ਸਾਰੀਆਂ ਚੱਪਲਾਂ ਅਤੇ ਜੁੱਤੀਆਂ ਦੀਆਂ ਦੁਕਾਨਾਂ 23 ਤੋਂ 28 ਜੂਨ ਤੱਕ ਬੰਦ ਰਹਿਣਗੀਆਂ।

ਜਨਰਲ ਸਕੱਤਰ ਪ੍ਰਵੀਨ ਹਾਂਡਾ ਨੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਰਿਸ਼ੀ ਅਰੋੜਾ, ਕੁਲਭੂਸ਼ਣ ਛਾਬੜਾ, ਨਿਰਮਲ ਸਿੰਘ ਬੇਦੀ, ਵਿਜੇ ਸੁਨੇਜਾ, ਮਦਨ ਪਾਹਵਾ, ਪਵਨ ਮਲਹੋਤਰਾ, ਪ੍ਰਵੀਨ ਕੋਚੜ, ਪਰਮਜੀਤ ਸਿੰਘ, ਹਰਵਿੰਦਰ ਸਿੰਘ, ਤੇਜਵੰਤ ਸਿੰਘ, ਸੰਜੀਵ ਮਹਾਜਨ ਅਤੇ ਹੋਰ ਮੈਂਬਰ ਮੌਜੂਦ ਸਨ।

LEAVE A REPLY

Please enter your comment!
Please enter your name here