Monday, June 8, 2026
Google search engine
Homeਸੰਸਾਰਸਟੋਰੇਜ ਸੰਕਟ ਕਾਰਨ ਈਰਾਨ ਨੇ ਸਮੁੰਦਰ ‘ਚ ਸੁੱਟਿਆ 3,000 ਬੈਰਲ ਤੇਲ, ਵਿਸ਼ਵ...

ਸਟੋਰੇਜ ਸੰਕਟ ਕਾਰਨ ਈਰਾਨ ਨੇ ਸਮੁੰਦਰ ‘ਚ ਸੁੱਟਿਆ 3,000 ਬੈਰਲ ਤੇਲ, ਵਿਸ਼ਵ ਬਾਜ਼ਾਰ ‘ਚ ਚਿੰਤਾ ਵਧੀ

ਤੇਲ ਅਵੀਵ: ਮੱਧ ਪੂਰਬ ਵਿੱਚ ਵਧ ਰਹੇ ਤਣਾਅ ਅਤੇ ਵਿਸ਼ਵ ਪੱਧਰ ‘ਤੇ ਊਰਜਾ ਸੰਕਟ ਦੇ ਦਰਮਿਆਨ ਈਰਾਨ ਨਾਲ ਜੁੜੀ ਇੱਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਮੁਤਾਬਕ, ਸਟੋਰੇਜ ਸਮਰੱਥਾ ਪੂਰੀ ਤਰ੍ਹਾਂ ਭਰ ਜਾਣ ਕਾਰਨ ਈਰਾਨ ਨੂੰ ਸਮੁੰਦਰ ਵਿੱਚ ਕਰੀਬ 3,000 ਬੈਰਲ ਕੱਚਾ ਤੇਲ ਸੁੱਟਣਾ ਪਿਆ। ਇਸ ਘਟਨਾ ਨੇ ਅੰਤਰਰਾਸ਼ਟਰੀ ਊਰਜਾ ਬਾਜ਼ਾਰਾਂ ਅਤੇ ਵਾਤਾਵਰਣ ਵਿਦਵਾਨਾਂ ਵਿੱਚ ਚਿੰਤਾ ਵਧਾ ਦਿੱਤੀ ਹੈ।

ਸੂਤਰਾਂ ਅਨੁਸਾਰ, ਪੱਛਮੀ ਏਸ਼ੀਆ ਵਿੱਚ ਜਾਰੀ ਟਕਰਾਅ ਅਤੇ ਨਿਰਯਾਤ ਨਾਲ ਜੁੜੀਆਂ ਮੁਸ਼ਕਲਾਂ ਕਾਰਨ ਈਰਾਨ ਦੇ ਤੇਲ ਭੰਡਾਰ ਤੇਜ਼ੀ ਨਾਲ ਭਰ ਗਏ ਹਨ। ਤੇਲ ਉਤਪਾਦਨ ਜਾਰੀ ਰਹਿਣ ਦੇ ਬਾਵਜੂਦ ਨਿਰਯਾਤ ਵਿੱਚ ਰੁਕਾਵਟਾਂ ਆਉਣ ਕਾਰਨ ਦੇਸ਼ ਕੋਲ ਵਾਧੂ ਕੱਚਾ ਤੇਲ ਸੰਭਾਲਣ ਲਈ ਥਾਂ ਦੀ ਘਾਟ ਪੈ ਗਈ। ਇਸ ਕਾਰਨ ਪ੍ਰਸ਼ਾਸਨ ਨੂੰ ਐਮਰਜੈਂਸੀ ਕਦਮ ਵਜੋਂ ਕੁਝ ਮਾਤਰਾ ਵਿੱਚ ਤੇਲ ਸਮੁੰਦਰ ਵਿੱਚ ਸੁੱਟਣਾ ਪਿਆ।

ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਆਰਥਿਕ ਨਹੀਂ, ਸਗੋਂ ਵਾਤਾਵਰਣਕ ਪੱਖੋਂ ਵੀ ਗੰਭੀਰ ਮਾਮਲਾ ਹੈ। ਸਮੁੰਦਰ ਵਿੱਚ ਤੇਲ ਸੁੱਟਣ ਨਾਲ ਜਲ ਜੀਵਨ ‘ਤੇ ਬੁਰਾ ਪ੍ਰਭਾਵ ਪੈ ਸਕਦਾ ਹੈ। ਇਸ ਘਟਨਾ ਨੇ ਵਿਸ਼ਵ ਤੇਲ ਬਾਜ਼ਾਰ ਵਿੱਚ ਵੀ ਹਲਚਲ ਪੈਦਾ ਕਰ ਦਿੱਤੀ ਹੈ। ਪਹਿਲਾਂ ਹੀ ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਕਾਰਨ ਦੁਨੀਆ ਭਰ ਦੇ ਦੇਸ਼ ਚਿੰਤਤ ਹਨ। ਹੁਣ ਈਰਾਨ ਦੀ ਇਸ ਸਥਿਤੀ ਨੇ ਸਪਲਾਈ ਅਤੇ ਸਟੋਰੇਜ ਪ੍ਰਣਾਲੀ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।

ਫਿਲਹਾਲ ਇਸ ਮਾਮਲੇ ਨੂੰ ਲੈ ਕੇ ਅੰਤਰਰਾਸ਼ਟਰੀ ਪੱਧਰ ‘ਤੇ ਚਰਚਾ ਤੇਜ਼ ਹੋ ਗਈ ਹੈ ਅਤੇ ਵਾਤਾਵਰਣ ਸੰਸਥਾਵਾਂ ਵੱਲੋਂ ਇਸ ਦੀ ਜਾਂਚ ਅਤੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments