Monday, August 10, 2026
Google search engine
Homeਦੇਸ਼48 ਘੰਟਿਆਂ ‘ਚ ਮਹਿੰਗਾਈ ਦਾ ਤਗੜਾ ਝਟਕਾ: ਸੋਨਾ, ਦੁੱਧ, ਸੀ.ਐਨ.ਜੀ. ਤੇ ਪੈਟਰੋਲ-ਡੀਜ਼ਲ...

48 ਘੰਟਿਆਂ ‘ਚ ਮਹਿੰਗਾਈ ਦਾ ਤਗੜਾ ਝਟਕਾ: ਸੋਨਾ, ਦੁੱਧ, ਸੀ.ਐਨ.ਜੀ. ਤੇ ਪੈਟਰੋਲ-ਡੀਜ਼ਲ ਸਭ ਮਹਿੰਗੇ

ਦਿੱਲੀ: ਦੇਸ਼ ਭਰ ਦੇ ਲੋਕਾਂ ਲਈ ਪਿਛਲੇ 48 ਘੰਟੇ ਮਹਿੰਗਾਈ ਦੇ ਵੱਡੇ ਝਟਕਿਆਂ ਨਾਲ ਭਰੇ ਰਹੇ ਹਨ। ਇੱਕ ਪਿੱਛੋਂ ਇੱਕ ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਆਮ ਆਦਮੀ ਦੀ ਜੇਬ ‘ਤੇ ਵੱਡਾ ਅਸਰ ਪਿਆ ਹੈ। ਸੋਨਾ ਅਤੇ ਚਾਂਦੀ ਮਹਿੰਗੇ ਹੋਣ ਤੋਂ ਸ਼ੁਰੂ ਹੋਈ ਇਹ ਲਹਿਰ ਹੁਣ ਦੁੱਧ, ਸੀ.ਐਨ.ਜੀ. ਅਤੇ ਪੈਟਰੋਲ-ਡੀਜ਼ਲ ਤੱਕ ਪਹੁੰਚ ਚੁੱਕੀ ਹੈ। ਮਾਹਿਰਾਂ ਇਸਨੂੰ “ਮਹਿੰਗਾਈ ਦਾ ਬਹੁ-ਪੱਖੀ ਹਮਲਾ” ਕਰਾਰ ਦੇ ਰਹੇ ਹਨ।

ਸਭ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਸੋਨੇ ਅਤੇ ਚਾਂਦੀ ‘ਤੇ ਆਯਾਤ ਡਿਊਟੀ ਵਿੱਚ ਵਾਧਾ ਕੀਤਾ ਗਿਆ, ਜਿਸ ਨਾਲ ਬਾਜ਼ਾਰ ਵਿੱਚ ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਅਚਾਨਕ ਉਛਾਲ ਆ ਗਿਆ। ਇਸ ਤੋਂ ਬਾਅਦ ਦੁੱਧ ਕੰਪਨੀਆਂ ਨੇ ਵੀ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ। ਦੁੱਧ ਦੀਆਂ ਕੀਮਤਾਂ ਵਧਣ ਨਾਲ ਘਰੇਲੂ ਬਜਟ ‘ਤੇ ਸਿੱਧਾ ਅਸਰ ਪਿਆ ਹੈ, ਕਿਉਂਕਿ ਇਹ ਹਰ ਘਰ ਦੀ ਰੋਜ਼ਾਨਾ ਦੀ ਲੋੜ ਹੈ। ਦੁੱਧ ਦੇ ਨਾਲ-ਨਾਲ ਦਹੀਂ, ਪਨੀਰ ਅਤੇ ਹੋਰ ਡੇਅਰੀ ਉਤਪਾਦ ਵੀ ਮਹਿੰਗੇ ਹੋਣ ਦੀ ਸੰਭਾਵਨਾ ਹੈ।

ਉੱਥੇ ਹੀ ਸੀ.ਐਨ.ਜੀ. ਦੀਆਂ ਦਰਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਕਈ ਵੱਡੇ ਸ਼ਹਿਰਾਂ ਵਿੱਚ ਸੀਐਨਜੀ 2 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਮਹਿੰਗੀ ਹੋ ਗਈ ਹੈ। ਇਸ ਨਾਲ ਆਟੋ, ਟੈਕਸੀ ਅਤੇ ਹੋਰ ਜਨਤਕ ਆਵਾਜਾਈ ਸੇਵਾਵਾਂ ਦੇ ਕਿਰਾਏ ਵਧਣ ਦੀ ਸੰਭਾਵਨਾ ਹੈ। ਲੋਕਾਂ ਨੂੰ ਡਰ ਹੈ ਕਿ ਜਨਤਕ ਆਵਾਜਾਈ ਮਹਿੰਗੀ ਹੋਣ ਨਾਲ ਰੋਜ਼ਾਨਾ ਦੇ ਖਰਚੇ ਹੋਰ ਵਧ ਜਾਣਗੇ।

ਸਭ ਤੋਂ ਵੱਡਾ ਝਟਕਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧੇ ਰੂਪ ਵਿੱਚ ਆਇਆ ਹੈ। 15 ਮਈ ਤੋਂ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 3-3 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਲਾਗੂ ਹੋ ਗਿਆ ਹੈ। ਇਸ ਨਾਲ ਨਾ ਸਿਰਫ਼ ਨਿੱਜੀ ਵਾਹਨ ਚਲਾਉਣ ਵਾਲਿਆਂ ਦਾ ਖਰਚ ਵਧੇਗਾ, ਸਗੋਂ ਟਰਾਂਸਪੋਰਟ ਮਹਿੰਗੀ ਹੋਣ ਕਾਰਨ ਖਾਣ-ਪੀਣ ਅਤੇ ਹੋਰ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ‘ਤੇ ਵੀ ਅਸਰ ਪੈ ਸਕਦਾ ਹੈ।

ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਜੇਕਰ ਇਹ ਮਹਿੰਗਾਈ ਦੀ ਲਹਿਰ ਜਾਰੀ ਰਹੀ ਤਾਂ ਆਉਣ ਵਾਲੇ ਮਹੀਨਿਆਂ ਵਿੱਚ ਆਮ ਲੋਕਾਂ ਲਈ ਘਰੇਲੂ ਖਰਚ ਚਲਾਉਣਾ ਹੋਰ ਔਖਾ ਹੋ ਸਕਦਾ ਹੈ। ਵਿਰੋਧੀ ਧਿਰ ਨੇ ਵੀ ਸਰਕਾਰ ਨੂੰ ਘੇਰਦਿਆਂ ਕਿਹਾ ਹੈ ਕਿ ਲੋਕ ਪਹਿਲਾਂ ਹੀ ਆਰਥਿਕ ਦਬਾਅ ਹੇਠ ਹਨ ਅਤੇ ਅਜਿਹੇ ਵਾਧੇ ਉਨ੍ਹਾਂ ਦੀਆਂ ਮੁਸ਼ਕਲਾਂ ਹੋਰ ਵਧਾ ਰਹੇ ਹਨ।

RELATED ARTICLES
- Advertisment -
Google search engine
Google search engine
Google search engine

Most Popular

Recent Comments