Monday, August 10, 2026
Google search engine
Homeਦੇਸ਼ਜੈਸਲਮੇਰ 'ਚ ਬਣੇਗਾ ਭਾਰਤ ਦਾ ਸਭ ਤੋਂ ਵੱਡਾ ਗ੍ਰੀਨ ਐਨਰਜੀ ਹੱਬ: 40...

ਜੈਸਲਮੇਰ ‘ਚ ਬਣੇਗਾ ਭਾਰਤ ਦਾ ਸਭ ਤੋਂ ਵੱਡਾ ਗ੍ਰੀਨ ਐਨਰਜੀ ਹੱਬ: 40 ਮਿਲੀਅਨ ਘਰਾਂ ਨੂੰ ਮਿਲੇਗੀ ਬਿਜਲੀ

ਜੈਸਲਮੇਰ: ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿੱਚ ਭਾਰਤ ਦਾ ਸਭ ਤੋਂ ਵੱਡਾ ‘ਗ੍ਰੀਨ ਐਨਰਜੀ ਹੱਬ’ ਬਣਾਉਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਘੋਟਾਰੂ ਖੇਤਰ ਵਿੱਚ ਬਣਨ ਵਾਲਾ ਇਹ ਵਿਸ਼ਾਲ ਪ੍ਰੋਜੈਕਟ ਦੇਸ਼ ਦੇ ਨਵੀਨੀਕਰਣਯੋਗ ਊਰਜਾ ਖੇਤਰ ਵਿੱਚ ਇੱਕ ਇਤਿਹਾਸਕ ਕਦਮ ਮੰਨਿਆ ਜਾ ਰਿਹਾ ਹੈ। ਇਸ ਪ੍ਰੋਜੈਕਟ ਰਾਹੀਂ ਲਗਭਗ 40 ਮਿਲੀਅਨ ਘਰਾਂ ਲਈ ਕਾਫ਼ੀ ਬਿਜਲੀ ਉਤਪਾਦਨ ਕਰਨ ਦਾ ਟੀਚਾ ਰੱਖਿਆ ਗਿਆ ਹੈ।

ਜਾਣਕਾਰੀ ਮੁਤਾਬਕ ਇਹ ਗ੍ਰੀਨ ਐਨਰਜੀ ਹੱਬ ਕਰੀਬ 3.7 ਲੱਖ ਏਕੜ ਜ਼ਮੀਨ ‘ਤੇ ਵਿਕਸਤ ਕੀਤਾ ਜਾਵੇਗਾ। ਇਸ ਪ੍ਰੋਜੈਕਟ ਦੀ ਕੁੱਲ ਸਮਰੱਥਾ 60 ਗੀਗਾਵਾਟ ਹੋਵੇਗੀ, ਜਿਸ ਵਿੱਚ ਸੂਰਜੀ ਊਰਜਾ, ਪਵਨ ਊਰਜਾ ਅਤੇ ਹਾਈਬ੍ਰਿਡ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਇਹ ਭਾਰਤ ਦੇ ਸਭ ਤੋਂ ਵੱਡੇ ਸਾਫ਼ ਊਰਜਾ ਪ੍ਰੋਜੈਕਟਾਂ ਵਿੱਚੋਂ ਇੱਕ ਹੋਵੇਗਾ, ਜਿਸ ਨਾਲ ਦੇਸ਼ ਦੀ ਊਰਜਾ ਲੋੜਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਕਾਰਬਨ ਉਤਸਰਜਨ ਘਟਾਉਣ ਵਿੱਚ ਵੀ ਮਦਦ ਮਿਲੇਗੀ।

ਇਸ ਯੋਜਨਾ ਵਿੱਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸਰਕਾਰ ਵੱਲੋਂ ਲਗਭਗ 3 ਲੱਖ ਕਰੋੜ ਰੁ. ਦਾ ਵੱਡਾ ਨਿਵੇਸ਼ ਕੀਤਾ ਜਾਵੇਗਾ। ਇਹ ਸਮਝੌਤਾ ਜੈਪੁਰ ਵਿੱਚ ਹੋਏ ‘ਰਾਈਜ਼ਿੰਗ ਰਾਜਸਥਾਨ’ ਗਲੋਬਲ ਇਨਵੈਸਟਮੈਂਟ ਸਮਿਟ 2024 ਦੌਰਾਨ ਸਾਇਨ ਕੀਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਪ੍ਰਧਾਨ ਮੰਤਰੀ ਦੀ ਯੂ.ਏ.ਈ. ਫੇਰੀ ਦੌਰਾਨ ਅੰਤਿਮ ਰੂਪ ਦਿੱਤਾ ਗਿਆ।

ਸਥਾਨਕ ਲੋਕਾਂ ਵਿੱਚ ਵੀ ਇਸ ਪ੍ਰੋਜੈਕਟ ਨੂੰ ਲੈ ਕੇ ਉਤਸ਼ਾਹ ਦੇਖਿਆ ਜਾ ਰਿਹਾ ਹੈ। ਲੋਕਾਂ ਨੂੰ ਉਮੀਦ ਹੈ ਕਿ ਇਸ ਨਾਲ ਖੇਤਰ ਦੀ ਆਰਥਿਕਤਾ ਮਜ਼ਬੂਤ ਹੋਵੇਗੀ ਅਤੇ ਜੈਸਲਮੇਰ ਵਿਸ਼ਵ ਪੱਧਰ ‘ਤੇ ਗ੍ਰੀਨ ਐਨਰਜੀ ਦੇ ਨਵੇਂ ਕੇਂਦਰ ਵਜੋਂ ਉਭਰੇਗਾ।

RELATED ARTICLES
- Advertisment -
Google search engine
Google search engine
Google search engine

Most Popular

Recent Comments