ਭਾਰਤੀ ਫਿਲਮ ਅਦਾਕਾਰਾ ਤਨਿਸ਼ਠਾ ਚਟਰਜੀ ਨੂੰ ਹੋਇਆ, ਸਟੇਜ 4 ਬ੍ਰੈਸਟ ਕੈਂਸਰ

0
158

ਮੁੰਬਈ : ਭਾਰਤੀ ਫਿਲਮ ਅਦਾਕਾਰਾ ਤਨਿਸ਼ਠਾ ਚਟਰਜੀ ਜੋ ਬ੍ਰਿਟਿਸ਼ ਫਿਲਮ ਬਰਿਕ ਲੇਨ (2007) ਵਿਚ ਆਪਣੀ ਅਦਾਕਾਰੀ ਕਾਰਨ ਜਾਣੀ ਜਾਂਦੀ ਹੈ। ਤਨਿਸ਼ਠਾ ਚਟਰਜੀ ਨੇ ਹਾਲ ਹੀ ਵਿੱਚ ਇਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਕਿ ਉਹ ਸਟੇਜ 4 ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ।

ਤਨਿਸ਼ਠਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ 4 ਮਹੀਨੇ ਪਹਿਲਾਂ ਉਨ੍ਹਾਂ ਨੂੰ ਆਪਣੇ ਕੈਂਸਰ ਬਾਰੇ ਪਤਾ ਲੱਗਿਆ। ਉਨ੍ਹਾਂ ਕਿਹਾ, “ਪਿਛਲੇ ਸਾਲ ਹੀ ਮੈਂ ਕੈਂਸਰ ਕਰਕੇ ਆਪਣੇ ਪਿਤਾ ਨੂੰ ਗੁਆ ਬੈਠੀ ਸੀ। ਅਜੇ ਮੈਂ ਉਸ ਦੁੱਖ ‘ਚੋਂ ਉਭਰੀ ਨਹੀਂ ਸੀ ਕਿ ਆਪਣੀ ਬੀਮਾਰੀ ਬਾਰੇ ਪਤਾ ਲੱਗਾ।” ਇਸ ਖ਼ਬਰ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਡੂੰਘੀ ਚਿੰਤਾ ਅਤੇ ਦੁੱਖ ਦੀ ਲਹਿਰ ਦੌੜਾ ਦਿੱਤੀ ਹੈ।

ਤਨਿਸ਼ਠਾ ਨੇ ਕਿਹਾ, ਮੇਰੀ ਜ਼ਿੰਦਗੀ ਵਿਚ ਸਭ ਕੁੱਝ ਬਿਖਰ ਗਿਆ ਹੈ, ਪਰ ਮੈਂ ਹੌਂਸਲਾ ਨਹੀਂ ਹਾਰੀ ਹਾਂ। ਲੋਕ ਤੁਹਾਡੀ ਪਰਵਾਹ ਕਰਦੇ ਹਨ। ਇਹ ਪਹਿਲੀ ਵਾਰ ਹੈ ਜਦੋਂ ਮੈਂ ਸਟਰਾਂਗ ਬਣ ਕੇ ਥੱਕ ਚੁੱਕੀ ਹਾਂ। ਪਿਛਲੇ ਸਾਲ ਮੈਂ ਆਪਣੇ ਪਿਤਾ ਨੂੰ ਕੈਂਸਰ ਕਾਰਨ ਗੁਆ ਦਿੱਤਾ ਸੀ। ਮੈਂ ਉਨ੍ਹਾਂ ਦੀ ਮੌਤ ਦਾ ਸੋਗ ਵੀ ਨਹੀਂ ਮਨਾ ਸਕੀ। ਕਿਉਂਕਿ ਮੈਂ ਆਪਣੀ 70 ਸਾਲ ਦੀ ਮਾਂ ਅਤੇ 9 ਸਾਲ ਦੀ ਧੀ ਨੂੰ ਸੰਭਾਲਣਾ ਸੀ। ਮੈਨੂੰ ਉਨ੍ਹਾਂ ਲਈ ਸਟਰਾਂਗ ਬਣਨਾ ਪਿਆ। ਜਿਸ ਦਿਨ ਮੈਨੂੰ ਸਟੇਜ 4 ਬ੍ਰੈਸਟ ਕੈਂਸਰ ਬਾਰੇ ਪਤਾ ਲੱਗਾ, ਮੈਂ ਸੋਚਿਆ ਕਿ ਇਹ ਮੇਰੇ ਨਾਲ ਕਿਉਂ ਹੋਇਆ। ਇਹ ਮੇਰੇ ਕਿਹੜੇ ਕਰਮ ਹਨ? ਹੁਣ ਮੈਂ ਹਾਰ ਗਈ ਹਾਂ।

ਧੀ ਦੀ ਚਿੰਤਾ

ਤਨਿਸ਼ਠਾ ਨੇ ਆਪਣੇ ਇੰਟਰਵਿਊ ਵਿੱਚ ਸਭ ਤੋਂ ਵੱਧ ਚਿੰਤਾ ਆਪਣੀ ਧੀ ਲਈ ਜ਼ਾਹਰ ਕੀਤੀ। ਉਨ੍ਹਾਂ ਕਿਹਾ, ਮੈਨੂੰ ਆਪਣੇ ਲਈ ਨਹੀਂ, ਧੀ ਲਈ ਡਰ ਲੱਗ ਰਿਹਾ ਸੀ। ਮੈਂ ਆਪਣੀ ਧੀ ਨੂੰ ਆਪਣੀ ਭੈਣ ਕੋਲ ਅਮਰੀਕਾ ਭੇਜ ਦਿੱਤਾ ਹੈ। ਉਹ ਮੇਰੇ ਤੋਂ ਦੂਰ ਨਹੀਂ ਜਾਣਾ ਚਾਹੁੰਦੀ ਸੀ, ਪਰ ਮੈਂ ਨਹੀਂ ਚਾਹੁੰਦੀ ਕਿ ਉਸਦਾ ਬਚਪਨ ਮੇਰੇ ਦੁੱਖਾਂ ਹੇਠ ਆ ਜਾਏ। ਮੈਂ ਚਾਹੁੰਦੀ ਹਾਂ ਕਿ ਉਸਨੂੰ ਇਹ ਅਹਿਸਾਸ ਹੋਵੇ ਕਿ ਮਾਂ ਤੋਂ ਇਲਾਵਾ ਵੀ ਉਸਦੇ ਜੀਵਨ ‘ਚ ਪਿਆਰ ਕਰਨ ਵਾਲੇ ਲੋਕ ਹਨ।

ਇੰਡਸਟਰੀ ਵੱਲੋਂ ਸਹਿਯੋਗ

ਜਦੋਂ ਤੋਂ ਇਹ ਖ਼ਬਰ ਸਾਹਮਣੀ ਆਈ ਹੈ, ਬਹੁਤ ਸਾਰੇ ਸਿਤਾਰਿਆਂ, ਫਿਲਮ ਨਿਰਦੇਸ਼ਕਾਂ, ਪ੍ਰੋਡਿਊਸਰਾਂ ਅਤੇ ਫੈਨਜ਼ ਨੇ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਸਿਹਤ ਲਈ ਦੁਆਵਾਂ ਤੇ ਭਾਵਨਾਤਮਕ ਸੰਦੇਸ਼ ਭੇਜੇ ਹਨ। ਕਈ ਸੈਲੇਬਸ ਨੇ ਉਨ੍ਹਾਂ ਦੀ ਹਿੰਮਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਤਨਿਸ਼ਠਾ ਇਕ ਮਜ਼ਬੂਤ ਮਹਿਲਾ ਹੈ ਜੋ ਜ਼ਿੰਦਗੀ ਦੀ ਹਰ ਚੁਣੌਤੀ ਦਾ ਸਾਹਮਣਾ ਕਰਦੀ ਆਈ ਹੈ।

LEAVE A REPLY

Please enter your comment!
Please enter your name here