Monday, August 10, 2026
Google search engine
Homeਸੰਸਾਰਭਾਰਤੀ ਸ਼ੈੱਫ ਵਿਕਾਸ ਖੰਨਾ ਨੂੰ ਨਿਊਯਾਰਕ 'ਚ "ਵਿਸ਼ੇਸ਼ ਪ੍ਰਸ਼ੰਸ ਪੱਤਰ ਕੀਤਾ ਗਿਆ...

ਭਾਰਤੀ ਸ਼ੈੱਫ ਵਿਕਾਸ ਖੰਨਾ ਨੂੰ ਨਿਊਯਾਰਕ ‘ਚ “ਵਿਸ਼ੇਸ਼ ਪ੍ਰਸ਼ੰਸ ਪੱਤਰ ਕੀਤਾ ਗਿਆ ਭੇਟ

ਨਿਊਯਾਰਕ: ਭਾਰਤੀ ਸ਼ੈੱਫ ਵਿਕਾਸ ਖੰਨਾ ਰਸੋਈ ਕਲਾ ਵਿੱਚ ਆਪਣੇ ਸ਼ਾਨਦਾਰ ਅਤੇ ਪ੍ਰੇਰਨਾਦਾਇਕ ਯੋਗਦਾਨ ਲਈ ਏਸ਼ੀਅਨ ਅਮਰੀਕਨ ਐਂਡ ਪੈਸੀਫਿਕ ਆਈਲੈਂਡਰ (ਏ.ਏ.ਪੀ.ਆਈ) ਵਿਰਾਸਤੀ ਮਹੀਨੇ ਦੌਰਾਨ ਸਨਮਾਨਿਤ ਹੋਣ ਵਾਲੇ ਨਿਊਯਾਰਕ ਦੇ ਪਹਿਲੇ ਭਾਰਤੀ ਬਣ ਗਏ ਹਨ। ਪਿਛਲੇ ਹਫ਼ਤੇ, ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਰਾਜ ਦੀ ਰਾਜਧਾਨੀ ਅਲਬਾਨੀ ਵਿਖੇ ਆਯੋਜਿਤ ਏ.ਏ.ਪੀ.ਆਈ. ਵਿਰਾਸਤੀ ਮਹੀਨੇ ਦੇ ਜਸ਼ਨਾਂ ਦੌਰਾਨ ਖੰਨਾ ਨੂੰ “ਵਿਸ਼ੇਸ਼ ਪ੍ਰਸ਼ੰਸਾ ਪੱਤਰ” ਭੇਟ ਕੀਤਾ। ਖੰਨਾ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਿੱਚ ਇਸ ਸਨਮਾਨ ਨੂੰ “ਬਹੁਤ ਭਾਵੁਕ” ਕਰ ਦੇਣ ਵਾਲਾ ਦੱਸਿਆ।

ਉਨ੍ਹਾਂ ਕਿਹਾ, “ਇਸ ਸਨਮਾਨ ਨੂੰ ਹੋਰ ਵੀ ਖਾਸ ਬਣਾਉਣ ਵਾਲੀ ਗੱਲ ਇਹ ਹੈ ਕਿ, ਨਿਊਯਾਰਕ ਰਾਜ ਦੇ ਇਤਿਹਾਸ ਵਿੱਚ ਪਹਿਲੀ ਵਾਰ, ਕਿਸੇ ਭਾਰਤੀ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ।” ਉਨ੍ਹਾਂ ਕਿਹਾ ਕਿ ਏ.ਏ.ਪੀ.ਆਈ. ਭਾਈਚਾਰਾ ਅਮਰੀਕਾ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਭਾਈਚਾਰਾ ਹੈ, ਜੋ 25 ਮਿਲੀਅਨ ਤੋਂ ਵੱਧ ਲੋਕਾਂ, ਸੱਭਿਆਚਾਰਾਂ, ਕਹਾਣੀਆਂ, ਸੰਘਰਸ਼ਾਂ ਅਤੇ ਸੁਪਨਿਆਂ ਦੀ ਨੁਮਾਇੰਦਗੀ ਕਰਦਾ ਹੈ। ਖੰਨਾ ਨੇ ਅੱਗੇ ਕਿਹਾ, “ਇਹ ਸਿਰਫ਼ ਮੇਰੀ ਨਿੱਜੀ ਪ੍ਰਾਪਤੀ ਨਹੀਂ ਹੈ। ਇਹ ਉਮੀਦ, ਪਛਾਣ, ਪ੍ਰਤੀਨਿਧਤਾ ਅਤੇ ਵਿਭਿੰਨਤਾ ਦੀ ਸ਼ਕਤੀ ਦਾ ਸੰਦੇਸ਼ ਹੈ।” 9 ਮਈ ਨੂੰ ਹੋਏ ਸਮਾਗਮ ਵਿੱਚ ਆਪਣੇ ਸੰਬੋਧਨ ਵਿੱਚ, ਖੰਨਾ ਨੇ ਕਿਹਾ, “ਇੱਕ ਭਾਰਤੀ ਸ਼ੈੱਫ ਨੂੰ ਇਸ ਪਲੇਟਫਾਰਮ ‘ਤੇ ਲਿਆਉਣਾ ਮੇਰੇ ਲਈ ਸਿਰਫ਼ ਇੱਕ ਸਨਮਾਨ ਨਹੀਂ ਹੈ, ਬਲਕਿ ਇਸ ਗੱਲ ਦਾ ਪ੍ਰਤੀਕ ਹੈ ਕਿ ਸਾਡੀਆਂ ਕਹਾਣੀਆਂ ਮਾਇਨੇ ਰੱਖਦੀਆਂ ਹਨ , ਸਾਡੀ ਸੰਸਕ੍ਰਿਤੀ ਮਾਇਨੇ ਰੱਖਦੀ ਹੈ।”

ਅੰਮ੍ਰਿਤਸਰ ਤੋਂ ਨਿਊਯਾਰਕ ਤੱਕ ਖੰਨਾ ਦੀ ਯਾਤਰਾ ਦਾ ਸਨਮਾਨ ਕਰਦੇ ਹੋਏ, ਪ੍ਰਸ਼ੰਸਾ ਪੱਤਰ ਵਿੱਚ ਉਨ੍ਹਾਂ ਨੂੰ “ਰਸੋਈ ਕਲਾ ਦਾ ਗਲੋਬਲ ਆਈਕਨ” ਦੱਸਿਆ ਗਿਆ । ਪ੍ਰਸ਼ੰਸਾ ਪੱਤਰ ਵਿੱਚ ਕਿਹਾ ਗਿਆ ਹੈ, “ਨਿਊਯਾਰਕ ਰਾਜ ਵਿਕਾਸ ਖੰਨਾ ਨੂੰ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਅਤੇ ਕਲਾਤਮਕ, ਰਸੋਈ ਅਤੇ ਨਿੱਜੀ ਉੱਤਮਤਾ ਪ੍ਰਤੀ ਉਨ੍ਹਾਂ ਦੀ ਪ੍ਰੇਰਨਾਦਾਇਕ ਵਚਨਬੱਧਤਾ ਲਈ ਸਨਮਾਨਿਤ ਕਰਨ ਵਿੱਚ ਮਾਣ ਮਹਿਸੂਸ ਕਰਦਾ ਹੈ।” ਅੰਮ੍ਰਿਤਸਰ ਵਿੱਚ ਜਨਮੇ ਸ਼ੈੱਫ ਵਿਕਾਸ ਖੰਨਾ ਨੂੰ ਪਿਛਲੇ ਮਹੀਨੇ ਟਾਇਮ ਮੈਗਜ਼ੀਨ ਨੇ 2026 ਦੇ ਦੁਨੀਆ ਦੇ ‘100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ” ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ।

RELATED ARTICLES
- Advertisment -
Google search engine
Google search engine
Google search engine

Most Popular

Recent Comments