ਪੰਜਾਬ : ਵੱਡੇ ਅਤੇ ਛੋਟੇ ਪਰਦੇ ਦੇ ਭਾਰਤੀ ਅਦਾਕਾਰ ਐਨਫੋਰਸਮੈਂਟ ਡਾਇਰੈਕਟੋਰੇਟ (ED) ਦੇ ਰਡਾਰ ਦੇ ਘੇਰੇ ਵਿੱਚ ਆ ਗਏ ਹਨ ਜੋ ਮੈਜਿਕਵਿਨ ਸੱਟੇਬਾਜ਼ੀ ਐਪ ਮਾਮਲੇ ਦੀ ਜਾਂਚ ਕਰ ਰਿਹਾ ਹੈ। ਸੂਤਰਾਂ ਦੇ ਅਨੁਸਾਰ, “MagicWin” ਇੱਕ ਸੱਟੇਬਾਜ਼ੀ ਵੈਬਸਾਈਟ ਹੈ, ਜੋ ਇੱਕ ਗੇਮਿੰਗ ਵੈਬਸਾਈਟ ਦੇ ਰੂਪ ਵਿੱਚ ਦਿਖਾਈ ਜਾਂਦੀ ਹੈ। ਇਸ ਐਪ ਦੇ ਮਾਲਕ ਪਾਕਿਸਤਾਨੀ ਹਨ ਅਤੇ ਭਾਰਤ ਤੋਂ ਦੁਬਈ ਰਾਹੀਂ ਪਾਕਿਸਤਾਨ ਨੂੰ ਪੈਸਾ ਭੇਜਿਆ ਜਾ ਰਿਹਾ ਹੈ। ਈ.ਡੀ ਨੇ ਇਨ੍ਹਾਂ ਭਾਰਤੀ ਕਲਾਕਾਰਾਂ ਤੋਂ ਪੁੱਛਗਿੱਛ ਵੀ ਸ਼ੁਰੂ ਕਰ ਦਿੱਤੀ ਹੈ।
ਹਾਲ ਹੀ ਵਿੱਚ ਈ.ਡੀ ਨੇ ਮੱਲਿਕਾ ਸ਼ੇਰਾਵਤ ਅਤੇ ਟੀ.ਵੀ ਅਦਾਕਾਰਾ ਪੂਜਾ ਬੈਨਰਜੀ ਨੂੰ ਸੰਮਨ ਜਾਰੀ ਕੀਤਾ ਹੈ। ਇਸ ਦੌਰਾਨ ਮੈਗੀਕਿਨ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਸਵਾਲ ਪੁੱਛੇ ਗਏ, ਜਿਨ੍ਹਾਂ ਦੇ ਜਵਾਬ ਮੱਲਿਕਾ ਸ਼ੇਰਾਵਤ ਨੇ ਈਮੇਲ ਰਾਹੀਂ ਦਿੱਤੇ, ਜਦਕਿ ਪੂਜਾ ਬੈਨਰਜੀ ਅਹਿਮਦਾਬਾਦ ਦੇ ਦਫਤਰ ‘ਚ ਪੁੱਛਗਿੱਛ ‘ਚ ਸ਼ਾਮਲ ਹੋਈ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮਹਾਦੇਵ ਐਪ ਘੋਟਾਲਾ ਹੋਇਆ ਸੀ, ਜਿਸ ਦਾ ਸਬੰਧ ਦੁਬਈ ਨਾਲ ਸੀ। ਇਸ ਮੋਬਾਈਲ ਐਪ ਵਿੱਚ ਕਰੀਬ 15,000 ਕਰੋੜ ਰੁਪਏ ਦੇ ਘੁਟਾਲੇ ਦਾ ਖੁਲਾਸਾ ਹੋਇਆ ਸੀ। ਦਰਅਸਲ, ਇਹ ਮਾਮਲਾ ਸਮਾਜ ਸੇਵਕ ਪ੍ਰਕਾਸ਼ ਬੰਕਰ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ, ਜਿਸ ‘ਚ ਦੇਸ਼ ਭਰ ‘ਚ ਚੱਲ ਰਹੀ ਇਸ ਐਪ ਦੇ ਲਿੰਕ ਦੁਬਈ ਦੇ ਨਾਲ-ਨਾਲ ਅੰਡਰਵਰਲਡ ਡਾਨ ਦਾਊਦ ਇਬਰਾਹਿਮ ਨਾਲ ਵੀ ਜੁੜੇ ਪਾਏ ਗਏ ਸਨ। ਇਸ ਐਫ.ਆਈ.ਆਰ ਵਿੱਚ ਕੁੱਲ 31 ਲੋਕਾਂ ਨੂੰ ਮੁਲਜ਼ਮ ਬਣਾਇਆ ਗਿਆ ਹੈ, ਜਿਨ੍ਹਾਂ ਵਿੱਚ ਜਲੰਧਰ ਦੇ ਬਿਲਡਰ ਚੰਦਰ ਅਗਰਵਾਲ ਦਾ ਨਾਂ ਵੀ ਸ਼ਾਮਲ ਹੈ।









