ਰੇਲ ਯਾਤਰੀਆਂ ਲਈ ਅਹਿਮ ਖ਼ਬਰ

0
38

ਫਿਰੋਜ਼ਪੁਰ : ਰੇਲਵੇ ਨੇ ਟ੍ਰੇਨ ਨੰਬਰ 12484/12483 ਅੰਮ੍ਰਿਤਸਰ-ਤਿਰੂਵਨੰਤਪੁਰਮ-ਅੰਮ੍ਰਿਤਸਰ ਐਕਸਪ੍ਰੈਸ (ਹਫਤਾਵਾਰੀ) ਚਲਾਉਣ ਦਾ 21.10.2025 ਤੋਂ ਗੈਰ-ਮਾਨਸੂਨ ਸਮਾਂ-ਸਾਰਣੀ ਅਨੁਸਾਰ ਫ਼ੈੈਸਲਾ ਕੀਤਾ ਹੈ। ਟ੍ਰੇਨ ਨੰਬਰ 12484 (ਅੰਮ੍ਰਿਤਸਰ-ਤਿਰੂਵਨੰਤਪੁਰਮ ਐਕਸਪ੍ਰੈਸ) ਹਰ ਐਤਵਾਰ ਨੂੰ ਸਵੇਰੇ 05:55 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਵੇਗੀ ਅਤੇ ਇੱਕ ਦਿਨ ਬਾਅਦ ਮੰਗਲਵਾਰ ਨੂੰ ਦੁਪਹਿਰ 12:30 ਵਜੇ ਤਿਰੂਵਨੰਤਪੁਰਮ ਉੱਤਰ ਪਹੁੰਚੇਗੀ।

ਟ੍ਰੇਨ ਨੰਬਰ 12483 (ਤਿਰੂਵਨੰਤਪੁਰਮ-ਅੰਮ੍ਰਿਤਸਰ ਐਕਸਪ੍ਰੈਸ) ਹਰ ਬੁੱਧਵਾਰ ਨੂੰ ਸਵੇਰੇ 09:10 ਵਜੇ ਤਿਰੂਵਨੰਤਪੁਰਮ ਉੱਤਰ ਤੋਂ ਰਵਾਨਾ ਹੋਵੇਗੀ ਅਤੇ ਇੱਕ ਦਿਨ ਬਾਅਦ ਸ਼ੁੱਕਰਵਾਰ ਨੂੰ ਦੁਪਹਿਰ 13:50 ਵਜੇ ਅੰਮ੍ਰਿਤਸਰ ਪਹੁੰਚੇਗੀ। ਮੁੱਖ ਸਟਾਪੇਜ (ਦੋਵੇਂ ਦਿਸ਼ਾਵਾਂ ਵਿੱਚ) ਪਨਵੇਲ, ਰੋਹਾ, ਚਿਪਲੂਨ, ਰਤਨਾਗਿਰੀ, ਮਡਗਾਓਂ, ਉਡੂਪੀ, ਟੋਕੁਰ ਅਤੇ ਮੰਗਲੁਰੂ। ਪਰਮਦੀਪ ਸਿੰਘ ਸੈਣੀ, ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ, ਉੱਤਰੀ ਰੇਲਵੇ, ਫਿਰੋਜ਼ਪੁਰ ਨੇ ਯਾਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਯਾਤਰਾ ਤੋਂ ਪਹਿਲਾਂ ਆਪਣੀ ਮੰਜ਼ਿਲ ਦੇ ਸਮਾਂ-ਸਾਰਣੀ ਦੀ ਨਵੀਨਤਮ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਯਾਤਰਾ ਦੀ ਯੋਜਨਾ ਬਣਾਉਣ।

LEAVE A REPLY

Please enter your comment!
Please enter your name here