ਲੁਧਿਆਣਾ: ਪੰਜਾਬ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਵਾਲਿਆਂ ਲਈ ਅਹਿਮ ਖ਼ਬਰ ਹੈ। ਦਰਅਸਲ, ਪੰਜਾਬ ਸਰਕਾਰ (The Punjab Government) ਨੇ ਓ.ਸੀ. ਰਜਿਸਟ੍ਰੇਸ਼ਨ ਦੀ ਸ਼ਰਤ ਹਟਾ ਕੇ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਕੁਝ ਸ਼ਰਾਰਤੀ ਅਨਸਰ ਸਰਕਾਰ ਦੇ ਹੁਕਮਾਂ ਅਨੁਸਾਰ ਉਕਤ ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਰਜਿਸਟ੍ਰੇਸ਼ਨ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਇਸਨੂੰ ਲੈ ਕੇ ਸਾਹਨੇਵਾਲ ਸਬ-ਰਜਿਸਟਰਾਰ ਦਫਤਰ ਨੇ ਲੋਕਾਂ ਦੇ ਲਈ ਇੱਕ ਮਹੱਤਵਪੂਰਨ ਐਲਾਨ ਕਰਦਿਆਂ ਕਿਹਾ ਕਿ ਹੁਣ ਜੋ ਵੀ ਵਿਅਕਤੀ 500 ਗਜ ਤੱਕ ਦੇ ਪਲਾਟ ਦੀ ਰਜਿਸਟਰੀ ਕਰਾਉਣ ਸਾਹਨੇਵਾਲ ਸਬ-ਰਜਿਸਟਰਾਰ ਦਫਤਰ ਆਵੇਗਾ, ਉਸਨੂੰ ਹੁਣ ਆਪਣੇ ਪਲਾਟ ਦਾ ਪੁਰਾਣਾ ਬਿਆਨਾ ,ਜੋ 31 ਜੁਲਾਈ ਤੱਕ ਹੋਇਆ ਹੋਵੇਗਾ ,ਉਸ ਦੀ ਅਸਲ ਕਾਪੀ ਨੱਥੀ ਕਰਨੀ ਪਵੇਗੀ ਅਤੇ ਜਿਸ ਵਿਅਕਤੀ ਨੇ ਜਿਸ ਰਜਿਸਟਰਡ ਮਾਲਕ ਤੋਂ ਪਲਾਟ ਖਰੀਦਿਆ ਹੈ ,ਉਸ ਨੂੰ ਹੁਣ ਅਸਲ ਰਜਿਸਟਰੀ ਤਹਿਸੀਲ ਵਿਚ ਲਿਆਉਣੀ ਪਵੇਗੀ ਨਹੀਂ ਤਾਂ ਉਕਤ ਵਿਅਕਤੀ ਦੀ ਰਜਿਸਟਰੀ ਨਹੀਂ ਕੀਤੀ ਜਾਵੇਗੀ।
ਸਾਹਨੇਵਾਲ ਸਬ-ਰਜਿਸਟਰਾਰ ਦਫ਼ਤਰ ਵਿੱਚ ਕਈ ਲੋਕਾਂ ਵੱਲੋਂ 31 ਜੁਲਾਈ ਤੱਕ ਸਰਕਾਰੀ ਦਸਤਾਵੇਜ਼ ਕੱਟ ਕੇ ਰਜਿਸਟ੍ਰੇਸ਼ਨ ਕਰਵਾਉਣ ਦੇ ਯਤਨ ਕੀਤੇ ਗਏ ਸਨ ਪਰ ਸਬ-ਰਜਿਸਟਰਾਰ ਦਫ਼ਤਰ ਸਾਹਨੇਵਾਲ ਦੇ ਮੁਲਾਜ਼ਮਾਂ ਵੱਲੋਂ ਰਜਿਸਟ੍ਰੇਸ਼ਨ ਨਹੀਂ ਕਰਵਾਈ ਗਈ। ਸਬ-ਰਜਿਸਟਰਾਰ ਦਫ਼ਤਰ ਨੇ ਹੁਣ ਰਜਿਸਟਰੀ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਪਲਾਟ ਦੀ ਬਿਆਨਾ ਅਤੇ ਪਲਾਟ ਦੀ ਰਜਿਸਟਰੀ ਦੀ ਅਸਲ ਕਾਪੀ ਦਿਖਾ ਕੇ ਹੀ ਪਲਾਟਾਂ ਦੀ ਰਜਿਸਟਰੀ ਕਰਨ ਦਾ ਐਲਾਨ ਕੀਤਾ ਹੈ। ਸਬ-ਰਜਿਸਟਰਾਰ ਦਫ਼ਤਰ ਸਾਹਨੇਵਾਲ ਦੇ ਰਜਿਸਟਰੀ ਕਲਰਕ ਗੁਰਪ੍ਰੀਤ ਸਿੰਘ ਸੋਢੀ ਨੇ ਦੱਸਿਆ ਕਿ ਕੁਝ ਲੋਕਾਂ ਨੇ ਜਾਣਬੁੱਝ ਕੇ ਝਗੜਾ ਕੀਤਾ ਹੈ, ਕਿਉਂਕਿ ਰਜਿਸਟਰੀ ਕਰਵਾਉਣ ਲਈ ਕੁਝ ਚਲਾਕ ਏਜੰਟ ਬਿਆਨਾ ਦੀ ਫੋਟੋ ਕਾਪੀ ਲਗਾ ਕੇ ਪਲਾਟ ਦੀ ਰਜਿਸਟਰੀ ਕਰਵਾਉਣਾ ਚਾਹੁੰਦੇ ਹਨ।
ਫੋਟੋ ਕਾਪੀ ਵਿੱਚ ਭਾਰੀ ਖਾਮੀਆਂ ਦਿਖਾਈ ਦੇ ਰਹੀਆਂ ਹਨ,ਇਸਦੇ ਤਹਿਤ ਜਦੋਂ ਉਨ੍ਹਾਂ ਲੋਕਾਂ ਤੋਂ ਮੂਲ ਦਸਤਾਵੇਜ਼ ਦਿਖਾਉਣ ਲਈ ਕਿਹਾ ਜਾਂਦਾ ਹੈ ,ਜਿਸ ਨਾਲ ਤਹਸੀਲ ਦਾ ਮਾਹੌਲ ਖਰਾਬ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਰਜਿਸਟਰੇਸ਼ਨ ਕਰਵਾਉਣ ਵਾਲੇ ਹਰੇਕ ਵਿਅਕਤੀ ਨੂੰ ਆਪਣੇ ਨਾਲ ਅਸਲ ਦਸਤਾਵੇਜ਼ ਲੈ ਕੇ ਆਉਣਾ ਚਾਹੀਦਾ ਹੈ, ਤਾਂ ਜੋ ਰਜਿਸਟਰੇਸ਼ਨ ਕਰਵਾਉਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
