Home Sport ਹਾਕੀ ਇੰਡੀਆ ਨੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਲਈ ਭਾਰਤੀ ਪੁਰਸ਼ ਹਾਕੀ ਟੀਮ...

ਹਾਕੀ ਇੰਡੀਆ ਨੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਕੀਤਾ ਐਲਾਨ

0

ਹਿਸਾਰ: ਹਿਸਾਰ ਜ਼ਿਲ੍ਹੇ ਦੇ ਪਿੰਡ ਡਾਬੜਾ ਦੇ ਰਹਿਣ ਵਾਲੇ ਓਲੰਪੀਅਨ ਸੰਜੇ ਕਾਲੀਰਾਵਨ ਨੂੰ ਭਾਰਤੀ ਹਾਕੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਹਾਕੀ ਇੰਡੀਆ ਨੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਡਿਫੈਂਡਰ ਸੰਜੇ ਕਾਲੀਰਵਾਨ ਨੂੰ ਭਾਰਤੀ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਹੈ। ਸੰਜੇ ਨੇ 7 ਸਾਲ ਦੀ ਉਮਰ ਵਿੱਚ ਰਾਜਿੰਦਰ ਸਿੰਘ ਤੋਂ ਹਾਕੀ ਕੋਚਿੰਗ ਲੈਣੀ ਸ਼ੁਰੂ ਕੀਤੀ ਸੀ।

ਇਹ ਟੀਮਾਂ ਮੁਕਾਬਲੇ ਵਿੱਚ ਲੈ ਰਹੀਆਂ ਹਨ ਹਿੱਸਾ
ਦੱਸਿਆ ਜਾ ਰਿਹਾ ਹੈ ਕਿ ਇਹ ਟੂਰਨਾਮੈਂਟ ਮਲੇਸ਼ੀਆ ਵਿੱਚ 23 ਨਵੰਬਰ ਤੋਂ 30 ਨਵੰਬਰ ਤੱਕ ਹੋਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 23 ਨਵੰਬਰ ਨੂੰ ਦੱਖਣੀ ਕੋਰੀਆ ਵਿਰੁੱਧ ਖੇਡੇਗੀ। ਚੋਟੀ ਦੀਆਂ ਦੋ ਟੀਮਾਂ 30 ਨਵੰਬਰ ਨੂੰ ਫਾਈਨਲ ਖੇਡਣਗੀਆਂ। ਇਸ ਮੁਕਾਬਲੇ ਵਿੱਚ ਬੈਲਜੀਅਮ, ਮਲੇਸ਼ੀਆ ਅਤੇ ਕੈਨੇਡਾ ਦੀਆਂ ਟੀਮਾਂ ਵੀ ਹਿੱਸਾ ਲੈ ਰਹੀਆਂ ਹਨ।

NO COMMENTS

LEAVE A REPLY

Please enter your comment!
Please enter your name here

Exit mobile version