Home ਹਰਿਆਣਾ ਹਰਿਆਣਾ ਸਰਕਾਰ ਨੇ ਸੀਨੀਅਰ ਨਾਗਰਿਕਾਂ ਨੂੰ ਲਾਭ ਪ੍ਰਦਾਨ ਕਰਨ ਲਈ ਤਿਆਰ ਕੀਤਾ...

ਹਰਿਆਣਾ ਸਰਕਾਰ ਨੇ ਸੀਨੀਅਰ ਨਾਗਰਿਕਾਂ ਨੂੰ ਲਾਭ ਪ੍ਰਦਾਨ ਕਰਨ ਲਈ ਤਿਆਰ ਕੀਤਾ ਬਲੂਪ੍ਰਿੰਟ

0

ਚੰਡੀਗੜ੍ਹ : ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਦੇ ਤਹਿਤ 70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਨੂੰ ਲਾਭ ਪ੍ਰਦਾਨ ਕਰਨ ਲਈ ਹਰਿਆਣਾ ਸਰਕਾਰ ਨੇ ਇੱਕ ਬਲੂਪ੍ਰਿੰਟ ਤਿਆਰ ਕੀਤਾ ਹੈ। ਪਰਿਵਾਰ ਪਛਾਣ ਪੱਤਰ (ਪੀ.ਪੀ.ਪੀ) ਰਾਹੀਂ, ਰਾਜ ਵਿੱਚ 70 ਸਾਲ ਤੋਂ ਵੱਧ ਉਮਰ ਦੇ ਕੁੱਲ 15,04,111 ਸੀਨੀਅਰ ਨਾਗਰਿਕ ਸੂਚੀ ਵਿੱਚ ਸ਼ਾਮਲ ਹਨ। ਜਦੋਂ ਵਿਭਾਗ ਦੁਆਰਾ ਇਨ੍ਹਾਂ ਸੀਨੀਅਰ ਨਾਗਰਿਕਾਂ ਦੇ ਜਨਮ ਸਰਟੀਫਿਕੇਟਾਂ ਦੀ ਤਸਦੀਕ ਕੀਤੀ ਗਈ, ਤਾਂ 5,78,716 ਪੁਰਸ਼ ਅਤੇ 7,40,275 ਔਰਤਾਂ ਇਸ ਯੋਜਨਾ ਦੇ ਅਧੀਨ ਯੋਗ ਪਾਈਆਂ ਗਈਆਂ। ਯਾਨੀ ਕੁੱਲ 13,18,991 ਸੀਨੀਅਰ ਨਾਗਰਿਕਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ। ਆਯੁਸ਼ਮਾਨ ਕਾਰਡ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਵਰ ਪ੍ਰਦਾਨ ਕਰਦਾ ਹੈ। ਇਸ ਵਿੱਚ 1500 ਤੋਂ ਵੱਧ ਡਾਕਟਰੀ ਪ੍ਰਕਿਰਿਆਵਾਂ ਸ਼ਾਮਲ ਹਨ।

ਸੂਬੇ ਵਿੱਚ 100 ਸਾਲ ਤੋਂ ਲੈ ਕੇ 120 ਸਾਲ ਤੱਕ ਦੀ ਉਮਰ ਵਾਲੇ ਕੁੱਲ 3033 ਵੱਡੇ ਉਮਰ ਦੇ ਨਾਗਰਿਕ ਹਨ। ਇਨ੍ਹਾਂ ਵਿੱਚ 960 ਪੁਰਸ਼ ਅਤੇ 2073 ਔਰਤਾਂ ਹਨ। 101 ਸਾਲ ਤੋਂ ਲੈ ਕੇ 110 ਸਾਲ ਦੀ ਉਮਰ ਵਾਲੇ 2815 ਵੱਡੇ ਉਮਰ ਦੇ ਨਾਗਰਿਕ ਹਨ। ਇਨ੍ਹਾਂ ਵਿੱਚ 858 ਪੁਰਸ਼ ਅਤੇ 1957 ਔਰਤਾਂ ਹਨ। ਇਸੇ ਤਰ੍ਹਾਂ 111 ਤੋਂ 120 ਸਾਲ ਦੀ ਉਮਰ ਵਾਲੇ 218 ਵੱਡੇ ਉਮਰ ਦੇ ਨਾਗਰਿਕ ਹਨ, ਜਿਨ੍ਹਾਂ ਵਿੱਚ 102 ਪੁਰਸ਼ ਅਤੇ 116 ਔਰਤਾਂ ਹਨ। ਇਸਦੇ ਇਲਾਵਾ ਸੂਬੇ ਵਿੱਚ ਹੋਰ ਵਰਗੀ ਦੇ 70 ਸਾਲ ਤੋਂ ਵੱਧ ਉਮਰ ਵਾਲੇ 10 ਵੱਡੇ ਉਮਰ ਦੇ ਨਾਗਰਿਕ ਹਨ। ਇਨ੍ਹਾਂ ਵਿੱਚ 71 ਤੋਂ 80 ਸਾਲ ਦੀ ਉਮਰ ਵਾਲੇ 9 ਅਤੇ 91 ਤੋਂ 100 ਸਾਲ ਦੀ ਉਮਰ ਵਾਲੇ ਇੱਕ ਨਾਗਰਿਕ ਹੈ।

NO COMMENTS

LEAVE A REPLY

Please enter your comment!
Please enter your name here

Exit mobile version