ਗੁਰਾਇਆ ਪੁਲਿਸ ਨੇ ਵੱਡੀ ਸਫਲਤਾ ਕੀਤੀ ਹਾਸਲ

0
233

ਗੁਰਾਇਆ : ਗੁਰਾਇਆ ਪੁਲਿਸ ਨੇ 2 ਨਸ਼ਾ ਤਸਕਰਾਂ ਨੂੰ 02 ਕਿਲੋ 550 ਗ੍ਰਾਮ ਅਫੀਮ ਅਤੇ 20 ਕਿਲੋ ਭੁੱਕੀ ਸਮੇਤ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਥਾਣਾ ਮੁਖੀ ਗੁਰਾਇਆ ਨੇ ਦੱਸਿਆ ਕਿ ਐੱਸ.ਆਈ. ਮੋਹਨ ਲਾਲ ਥਾਣਾ ਗੁਰਾਇਆ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਦੌਰਾਨ ਡੀ.ਕੇ. ਮੇਰਿਆ ਇੰਟਰਨੈਸ਼ਨਲ ਢਾਬਾ ਜੀ.ਟੀ ਰੋਡ ਗੁਰਾਇਆ ਤੋਂ ਟਰੱਕ ਨੰਬਰ ਪੀ.ਬੀ.-07-ਏ.ਐਸ.-5738 ਮਾਰਕਾ ਲੇਲੈਂਡ ਨੂੰ ਰੋਕ ਕੇ ਉਸ ਦੇ ਡਰਾਈਵਰ ਤਜਿੰਦਰ ਸਿੰਘ ਉਰਫ਼ ਨਿੱਕਾ ਪੁੱਤਰ ਪਾਲ ਸਿੰਘ ਵਾਸੀ ਪਿੰਡ ਲੱਡੀਆ ਥਾਣਾ ਗੁਰਾਇਆ ਜ਼ਿਲ੍ਹਾ ਜਲੰਧਰ ਅਤੇ ਰਾਜ ਕੁਮਾਰ ਪੁੱਤਰ ਗਿਆਨ ਚੰਦ ਵਾਸੀ ਜੰਮੂ-ਕਸ਼ਮੀਰ ਨੂੰ ਕਾਬੂ ਕਰ ਲਿਆ ਗਿਆ। ਟਰੱਕ ਨੂੰ ਕਾਬੂ ਕਰਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ 02 ਕਿਲੋ 550 ਗ੍ਰਾਮ ਅਫੀਮ ਅਤੇ 20 ਕਿਲੋ ਭੁੱਕੀ ਬਰਾਮਦ ਹੋਈ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ।

ਉਕਤ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤਜਿੰਦਰ ਸਿੰਘ ਉਰਫ ਨਿੱਕਾ ਅਤੇ ਰਾਜ ਕੁਮਾਰ ਨੂੰ ਮਾਣਯੋਗ ਇਲਾਕਾ ਮੈਜਿਸਟ੍ਰੇਟ ਫਿਲੌਰ ਦੀ ਅਦਾਲਤ ‘ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇੰਨੀ ਵੱਡੀ ਮਾਤਰਾ ਵਿਚ ਅਫੀਮ ਅਤੇ ਚੂਰਾ ਪੋਸਤ ਕਿੱਥੋਂ ਲੈ ਕੇ ਆਇਆ ਸੀ ਅਤੇ ਅੱਗੇ ਕਿਸ ਨੂੰ ਵੇਚਣਾ ਸੀ।

LEAVE A REPLY

Please enter your comment!
Please enter your name here