ਕਪਤਾਨ ਰੋਹਿਤ ਸ਼ਰਮਾ ਦੇ ਘਰ ਗੂੰਜੀ ਕਿਲਕਾਰੀ , ਪਤਨੀ ਰਿਤਿਕਾ ਨੇ ਬੇਟੇ ਨੂੰ ਦਿੱਤਾ ਜਨਮ

0
172

ਸਪੋਰਟਸ ਡੈਸਕ: ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ (Captain Rohit Sharma) ਦੇ ਘਰ ਕਿਲਕਾਰੀ ਗੂੰਜੀ ਹੈ। ਰੋਹਿਤ ਸ਼ਰਮਾ ਦੂਜੇ ਵਾਰ ਪਿਤਾ ਬਣਦੇ ਹਨ। ਮੀਡੀਆ ਰਿਪੋਰਟ ਦੇ ਅਨੁਸਾਰ, ਰੋਹਿਤ ਸ਼ਰਮਾ ਦੀ ਪਤਨੀ ਰਿਤਿਕਾ ਦੇ ਘਰ ਬੇਟੇ ਨੇ ਜਨਮ ਲਿਆ ਹੈ।

ਪਿਛਲੇ ਕਈ ਦਿਨਾਂ ਤੋਂ ਇਹ ਚਰਚਾ ਹੋ ਰਹੀ ਸੀ ਕਿ ਰੋਹਿਤ ਦੇ ਘਰ ‘ਚ ਜਲਦ ਹੀ ਖੁਸ਼ਖ਼ਬਰੀ ਆਉਣ ਵਾਲੀ ਹੈ। ਦੱਸ ਦੇਈਏ ਕਿ ਰੋਹਿਤ ਅਤੇ ਰਿ ਤਿਕਾ ਦਾ ਇਹ ਦੂਜਾ ਬੱਚਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਇੱਕ ਬੇਟੀ ਵੀ ਹੈ। ਜਿਸਦਾ ਨਾਮ ਸਮਾਇਰਾ ਹੈ।

ਮੀਡੀਆ ਰਿਪੋਰਟਾਂ ਦੇ ਅਨੁਸਾਰ ਰੋਹਿਤ ਦੀ ਪਤਨੀ ਰਿਤਿਕਾ ਨੇ ਬੀਤੇ ਦਿਨ ਯਾਨੀ 15 ਨਵੰਬਰ ਨੂੰ ਬੇਟੇ ਨੂੰ ਜਨਮ ਦਿੱਤਾ।  ਹਾਲਾਂਕਿ ਅਜੇ ਤੱਕ ਰੋਹਿਤ ਜਾਂ ਉਨ੍ਹਾਂ ਦੀ ਟੀਮ ਦੀ ਤਰਫ ਤੋਂ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ।

ਜ਼ਿਕਰਯੋਗ ਹੈ ਕਿ ਰੋਹਿਤ ਸ਼ਰਮਾ ਆਸਟ੍ਰੇਲੀਆ ਦੇ ਖ਼ਿਲਾਫ਼ 22 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤ ਦੀ ਅਗਵਾਈ ਕਰਨਗੇ । ਬੌਡਰ-ਗਾਵਕਰ ਟਰਾਫੀ ਲਈ ਭਾਰਤੀ ਟੀਮ ਆਸਟ੍ਰੇਲੀਆ ਪਹੁੰਚ ਚੁੱਕੀ ਹੈ, ਪਰ ਰੋਹਿਤ ਅਜੇ ਵੀ ਭਾਰਤ ਵਿੱਚ ਹੀ ਹਨ।

LEAVE A REPLY

Please enter your comment!
Please enter your name here