Monday, August 10, 2026
Google search engine
Homeਪੰਜਾਬਕਲਾਨੌਰ 'ਚ ਇੱਕ ਹਸਪਤਾਲ ਦੇ ਅੰਦਰ ਗ੍ਰਨੇਡ ਹਮਲਾ

ਕਲਾਨੌਰ ‘ਚ ਇੱਕ ਹਸਪਤਾਲ ਦੇ ਅੰਦਰ ਗ੍ਰਨੇਡ ਹਮਲਾ

ਗੁਰਦਾਸਪੁਰ: ਪੰਜਾਬ ਦੇ ਗੁਰਦਾਸਪੁਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਲਾਨੌਰ ਵਿੱਚ ਇੱਕ ਹਸਪਤਾਲ ਦੇ ਅੰਦਰ ਗ੍ਰਨੇਡ ਹਮਲੇ ਦੀ ਖ਼ਬਰ ਆਈ ਹੈ। ਇਸ ਘਟਨਾ ਦੇ ਬਾਅਦ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਜਾਣਕਾਰੀ ਅਨੁਸਾਰ ਕਲਾਨੌਰ ਵਿੱਚ ਸਥਿਤ ਮੁਲਤਾਨੀ ਹਸਪਤਾਲ, ਜਿਸਨੂੰ ਪਹਿਲਾਂ ਖੈਰਾ ਹਸਪਤਾਲ ਕਿਹਾ ਜਾਂਦਾ ਸੀ, ਵਿੱਚ ਇੱਕ ਨੌਜਵਾਨ ਨੇ ਗ੍ਰਨੇਡ ਸੁੱਟਿਆ ਹੈ।

ਇਸ ਘਟਨਾ ਵਿੱਚ ਹਸਪਤਾਲ ਵਿੱਚ ਲੱਗੇ ਸ਼ੀਸ਼ੇ ਟੁੱਟ ਗਏ ਅਤੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ । ਮੌਕੇ ‘ਤੇ ਮੌਜੂਦ ਲੋਕਾਂ ਦੇ ਅਨੁਸਾਰ ਇੱਕ ਨੌਜਵਾਨ ਜਿਸਨੇ ਆਪਣਾ ਚਿਹਰਾ ਕੱਪੜੇ ਨਾਲ ਢੱਕਿਆ ਹੋਇਆ ਸੀ , ਹਸਪਤਾਲ ਦੇ ਅੰਦਰ ਆਇਆ ਅਤੇ ਗ੍ਰਨੇਡ ਸੁੱਟਿਆ ਅਤੇ ਭੱਜ ਗਿਆ।

RELATED ARTICLES
- Advertisment -
Google search engine
Google search engine
Google search engine

Most Popular

Recent Comments