Home ਦੇਸ਼ ਝਾਰਖੰਡ ‘ਚ 12ਵੀਂ ਦੇ ਨਤੀਜੇ 2025 ‘ਚ ਇਸ ਵਾਰ ਵੀ ਕੁੜੀਆਂ ਨੇ...

ਝਾਰਖੰਡ ‘ਚ 12ਵੀਂ ਦੇ ਨਤੀਜੇ 2025 ‘ਚ ਇਸ ਵਾਰ ਵੀ ਕੁੜੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ

0

ਝਾਰਖੰਡ : ਝਾਰਖੰਡ ਅਕਾਦਮਿਕ ਕੌਂਸਲ ਵੱਲੋਂ 12ਵੀਂ ਬੋਰਡ ਪ੍ਰੀਖਿਆ 2025 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। JAC ਚੇਅਰਮੈਨ ਡਾ. ਨਟਵਾ ਹੰਸਦਾ ਨੇ ਝਾਰਖੰਡ ਬੋਰਡ 12ਵੀਂ ਦਾ ਨਤੀਜਾ ਜਾਰੀ ਕੀਤਾ ਹੈ।

JAC 12ਵੀਂ ਦੇ ਨਤੀਜੇ 2025 ਵਿੱਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਸਾਇੰਸ ਸਟ੍ਰੀਮ ਵਿੱਚ 80.53% ਕੁੜੀਆਂ ਪਾਸ ਹੋਈਆਂ ਹਨ। ਇਸ ਦੇ ਨਾਲ ਹੀ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 78.43% ਰਹੀ। ਕਾਮਰਸ ਸਟ੍ਰੀਮ ਦੀ ਗੱਲ ਕਰੀਏ ਤਾਂ ਇੱਥੇ ਵੀ ਕੁੜੀਆਂ ਅੱਗੇ ਸਨ। ਇਸ ਵਾਰ 95% ਕੁੜੀਆਂ ਕਾਮਰਸ ਵਿੱਚ ਪਾਸ ਹੋਈਆਂ ਜਦੋਂ ਕਿ ਮੁੰਡਿਆਂ ਦੀ ਪਾਸ ਪ੍ਰਤੀਸ਼ਤਤਾ 86% ਰਹੀ।

ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਇੰਟਰਮੀਡੀਏਟ ਪ੍ਰੀਖਿਆਵਾਂ 11 ਫਰਵਰੀ ਤੋਂ 4 ਮਾਰਚ 2025 ਦੇ ਵਿਚਕਾਰ ਲਈਆਂ ਗਈਆਂ ਸਨ। ਕੁੱਲ 78,186 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 79.26% ਪਾਸ ਹੋਏ। ਇਹ ਅੰਕੜਾ ਪਿਛਲੇ ਸਾਲ ਨਾਲੋਂ 7% ਵੱਧ ਹੈ। ਲਾਤੇਹਾਰ ਜ਼ਿਲ੍ਹਾ 88.02% ਦੀ ਸਫ਼ਲਤਾ ਦਰ ਨਾਲ ਸੂਚੀ ਵਿੱਚ ਸਿਖਰ ‘ਤੇ ਰਿਹਾ। ਪਹਿਲੀ ਸ਼੍ਰੇਣੀ ਵਿੱਚ 58,520 ਵਿਦਿਆਰਥੀ, ਦੂਜੀ ਸ਼੍ਰੇਣੀ ਵਿੱਚ 19,383 ਅਤੇ ਤੀਜੀ ਸ਼੍ਰੇਣੀ ਵਿੱਚ 63 ਵਿਦਿਆਰਥੀ ਪਾਸ ਹੋਏ ਹਨ। ਨਤੀਜਿਆਂ ਤੋਂ ਬਾਅਦ ਸੂਬੇ ਭਰ ਦੇ ਵਿਦਿਆਰਥੀਆਂ ਵਿੱਚ ਖੁਸ਼ੀ ਦੀ ਲਹਿਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version