Home ਦੇਸ਼ ਕੇ.ਪੀ.ਸੀ.ਸੀ. ਦੇ ਸਾਬਕਾ ਪ੍ਰਧਾਨ ਥੇਨਾਲਾ ਬਾਲਕ੍ਰਿਸ਼ਨ ਪਿੱਲਈ ਦਾ ਹੋਇਆ ਦੇਹਾਂਤ

ਕੇ.ਪੀ.ਸੀ.ਸੀ. ਦੇ ਸਾਬਕਾ ਪ੍ਰਧਾਨ ਥੇਨਾਲਾ ਬਾਲਕ੍ਰਿਸ਼ਨ ਪਿੱਲਈ ਦਾ ਹੋਇਆ ਦੇਹਾਂਤ

0

ਤਿਰੂਵਨੰਤਪੁਰਮ : ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ (ਕੇ.ਪੀ.ਸੀ.ਸੀ.) ਦੇ ਸਾਬਕਾ ਪ੍ਰਧਾਨ ਅਤੇ ਪਾਰਟੀ ਦੇ ਸੀਨੀਅਰ ਨੇਤਾ ਥੇਨਾਲਾ ਬਾਲਕ੍ਰਿਸ਼ਨ ਪਿੱਲਈ ਦਾ ਅੱਜ ਇੱਥੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਪਾਰਟੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਹ 95 ਸਾਲ ਦੇ ਸਨ ਅਤੇ ਕੁਝ ਸਮੇਂ ਤੋਂ ਉਮਰ ਨਾਲ ਸਬੰਧਤ ਬਿਮਾਰੀਆਂ ਤੋਂ ਪੀੜਤ ਸਨ।

ਪਿੱਲਈ ਕੁਝ ਸਾਲਾਂ ਤੋਂ ਰਾਜਨੀਤੀ ਤੋਂ ਦੂਰ ਸਨ। ਉਹ ਦੋ ਵਾਰ ਵਿਧਾਇਕ ਅਤੇ ਤਿੰਨ ਵਾਰ ਰਾਜ ਸਭਾ ਮੈਂਬਰ ਰਹੇ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਵੀ.ਡੀ ਸਤੀਸ਼ਣ ਨੇ ਪਰਾਵੁਰ ਵਿੱਚ ਦੱਸਿਆ ਕਿ ਥੇਨਾਲਾ ਬਾਲਕ੍ਰਿਸ਼ਨ ਪਿੱਲਈ ਰਾਜ ਵਿੱਚ ਪਾਰਟੀ ਦੇ ਸਭ ਤੋਂ ਸਤਿਕਾਰਤ ਨੇਤਾਵਾਂ ਵਿੱਚੋਂ ਇਕ ਸਨ ਅਤੇ ਉਨ੍ਹਾਂ ਦੇ ਦੇਹਾਂਤ ਨਾਲ ਕਾਂਗਰਸ ਨੇ ਇਕ ਮਾਰਗਦਰਸ਼ਕ ਗੁਆ ਦਿੱਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version