Home ਹਰਿਆਣਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦਾ ਸੋਸ਼ਲ ਮੀਡੀਆ ਪਲੇਟਫਾਰਮ...

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਦਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਹੋਇਆ ਹੈਕ

0
The Union Minister for Urban Development & Parliamentary Affairs, Shri Kamal Nath, the Chief Minister of Haryana, Shri Bhupinder Singh Hooda and the Secretary, Ministry of Urban Development, Shri Sudhir Krishna, at the 34th meeting of NCR Planning Board, in New Delhi on January 20, 2014.

ਹਰਿਆਣਾ : ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ (Former Haryana Chief Minister Bhupendra Singh Hooda) ਦਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ (Social Media platform X) ਦਾ ਅਕਾਊਂਟ ਹੈਕ ਹੋ ਗਿਆ ਹੈ। ਹੈਕਰ ਨੇ ਆਪਣੇ ਖਾਤੇ ਤੋਂ ਹੁੱਡਾ ਦਾ ਨਾਮ ਅਤੇ ਪ੍ਰੋਫਾਈਲ ਫੋਟੋ ਹਟਾ ਦਿੱਤੀ ਹੈ। ਨਾਮ ਨੂੰ ਹਟਾ ਕੇ ਉੱਥੇ ਸਿਰਫ ਡੋਟ (.) ਲਿਖ ਦਿੱਤਾ ਗਿਆ ਹੈ । ਇਸ ਦੇ ਨਾਲ ਹੀ 28 ਦਸੰਬਰ ਤੋਂ ਬਾਅਦ ਦੀਆਂ ਪੋਸਟਾਂ ਵੀ ਹਟਾ ਦਿੱਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਹੁੱਡਾ ਦੇ ਐਕਸ ਅਕਾਊਂਟ ‘ਤੇ 4 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ, ਜਦਕਿ 342 ਲੋਕਾਂ ਨੂੰ ਫਾਲੋ ਕੀਤਾ ਗਿਆ ਹੈ।

ਸਾਬਕਾ ਸੀ.ਐਮ ਦੇ ਖਾਤੇ ‘ਤੇ 28 ਦਸੰਬਰ ਦੀ ਆਖਰੀ ਪੋਸਟ ਦਿਖਾਈ ਜਾ ਰਹੀ ਹੈ। ਜਿਸ ਵਿੱਚ ਉਨ੍ਹਾਂ ਨੇ ਕਾਂਗਰਸ ਨੂੰ ਇਸ ਦੇ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਨੇ ਪੋਸਟ ‘ਚ ਲਿਖਿਆ ਸੀ- ਕਾਂਗਰਸ ਦੇ ਸਥਾਪਨਾ ਦਿਵਸ ‘ਤੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁੱਭਕਾਮਨਾਵਾਂ।

NO COMMENTS

LEAVE A REPLY

Please enter your comment!
Please enter your name here

Exit mobile version